**I Quit Using Discipline 4 Years Ago, Here's What Replaced It — Transcript & SRT | SozAI**
Source: https://sozai.app/transcript/i-quit-using-discipline-4-years-ago-heres-what-replac-transcript/

Answers

## Questions about this video

ਵੀਡੀਓ ਅਨੁਸਾਰ, ਡਿਸਿਪਲਿਨ ਟਰੈਪ ਕੀ ਹੈ?

ਡਿਸਿਪਲਿਨ ਟਰੈਪ ਉਹ ਚੱਕਰ ਹੈ ਜਿੱਥੇ ਵਿਅਕਤੀ ਵਿੱਲ ਪਾਵਰ ਨਾਲ ਇੱਕ ਰੁਟੀਨ ਸ਼ੁਰੂ ਕਰਦਾ ਹੈ, ਪਰ ਜਦੋਂ ਵਿੱਲ ਪਾਵਰ ਖਤਮ ਹੋ ਜਾਂਦੀ ਹੈ, ਤਾਂ ਉਹ ਫੇਲ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ, ਜਿਸ ਨਾਲ ਇਹ ਚੱਕਰ ਦੁਹਰਾਉਂਦਾ ਰਹਿੰਦਾ ਹੈ। ਇਹ ਇੱਕ ਅਸਥਾਈ ਚੀਜ਼ ਹੈ ਜੋ ਅਕਸਰ ਅਸਫਲਤਾ ਵੱਲ ਲੈ ਜਾਂਦੀ ਹੈ।

ਲੇਖਕ ਅਨੁਸਾਰ, ਸਭ ਤੋਂ ਸਫਲ ਲੋਕ ਡਿਸਿਪਲਿਨ ਦੀ ਬਜਾਏ ਕੀ ਕਰਦੇ ਹਨ?

ਲੇਖਕ ਅਨੁਸਾਰ, ਸਭ ਤੋਂ ਸਫਲ ਲੋਕ ਸਭ ਤੋਂ ਵੱਧ ਡਿਸਿਪਲਿਨ ਨਹੀਂ ਹੁੰਦੇ, ਬਲਕਿ ਸਭ ਤੋਂ ਵੱਧ ਆਟੋਮੇਟਿਡ ਹੁੰਦੇ ਹਨ। ਉਹ ਇੱਕ ਅਜਿਹਾ ਵਾਤਾਵਰਣ ਬਣਾਉਂਦੇ ਹਨ ਜਿੱਥੇ ਸਹੀ ਚੋਣ ਇੱਕ ਡਿਫਾਲਟ ਕਾਲ ਹੁੰਦੀ ਹੈ, ਜਿਸਨੂੰ ਉਹ 'ਆਟੋਮੇਸ਼ਨ ਪ੍ਰਿੰਸੀਪਲ' ਕਹਿੰਦੇ ਹਨ।

ਲੇਖਕ ਨੇ ਵਿੱਲ ਪਾਵਰ ਨਾਲ ਕੰਮ ਕਰਨ ਦਾ ਆਪਣਾ ਅਨੁਭਵ ਕਿਵੇਂ ਦੱਸਿਆ?

ਲੇਖਕ ਨੇ ਦੱਸਿਆ ਕਿ ਜਦੋਂ ਉਹ ਬਾਹਰਲੇ ਮੁਲਕ ਆਇਆ ਤਾਂ ਉਸਨੇ ਵਿੱਲ ਪਾਵਰ ਨਾਲ ਹਫ਼ਤੇ ਵਿੱਚ 60-70 ਘੰਟੇ ਸ਼ਿਫਟਾਂ ਮਾਰੀਆਂ। ਅੱਠ-ਨੌਂ ਮਹੀਨਿਆਂ ਵਿੱਚ ਉਹ ਬਰਨਆਊਟ ਹੋ ਗਿਆ ਅਤੇ ਉਸਨੂੰ ਲੱਗਾ ਕਿ ਉਸ ਵਿੱਚ ਕੋਈ ਕਮੀ ਹੈ, ਪਰ ਬਾਅਦ ਵਿੱਚ ਉਸਨੂੰ ਅਹਿਸਾਸ ਹੋਇਆ ਕਿ ਇਹ ਸਿਸਟਮ ਹੀ ਗਲਤ ਸੀ।

## Full Transcript — Download SRT & Markdown

00:00

Speaker A

ਇੰਟਰਨੈੱਟ 'ਤੇ ਹਰ ਸੈਲਫ ਇੰਪਰੂਵਮੈਂਟ ਵਾਲਾ ਪੇਜ ਇੱਕੋ ਰੱਟਾ ਲਾਈ ਬੈਠਾ ਵਾ, ਡਿਸਿਪਲਿਨ 'ਚ ਰਹੋ, ਸਵੇਰੇ ਸਵਖਤੇ ਉੱਠੋ, ਹਾਰਡ ਵਰਕ ਕਰੋ, ਤੇ ਤੂੰ ਟਰਾਈ ਵੀ ਕੀਤਾ ਬ੍ਰੋ, ਪੂਰਾ ਜ਼ੋਰ ਲਾਇਆ।

00:20

Speaker A

ਪੰਜ ਵਜੇ ਦਾ ਅਲਾਰਮ ਵੀ ਲਾਇਆ, ਦੋ ਹਫ਼ਤੇ ਕੋਲਡ ਸ਼ਾਵਰ ਲਏ, ਸੰਡੇ ਨੂੰ ਤੂੰ ਆਪਣੀ ਮੀਲ ਪ੍ਰੈਪ ਕਰਨੀ ਸ਼ੁਰੂ ਕਰਤੀ।

00:26

Speaker A

ਪੰਜ-ਛੇ ਦਿਨ ਲਗਾਤਾਰ ਜਿਮ ਵੀ ਗਿਆ, ਫੇਰ ਤੇਰੇ ਕੋਲ ਇੱਕ ਦਿਨ ਮਿਸ ਹੋ ਗਿਆ ਤੇ ਸਾਰਾ ਕੁਝ ਕਲੈਪਸ ਹੋ ਗਿਆ।

00:30

Speaker A

ਹੌਲੀ-ਹੌਲੀ ਨਹੀਂ, ਬੱਸ ਇੱਕੋ ਦਮ ਸਾਰਾ ਕੁਝ ਖ਼ਤਮ, ਜਿੱਦਾਂ ਗੱਲ ਨੂੰ ਸ਼ੁਰੂ ਹੀ ਨਾ ਕੀਤਾ ਹੋਵੇ।

00:35

Speaker A

ਤੇ ਪਤਾ ਫੇਰ ਤੂੰ ਕੀ ਕੀਤਾ? ਆਪਣੇ ਆਪ ਨੂੰ ਬਲੇਮ ਕਰਨਾ ਸ਼ੁਰੂ ਕਰਤਾ ਕਿ ਮੈਂ ਹੋਰ ਹਾਰਡ ਟਰਾਈ ਕਰੂੰਗਾ, ਮੈਂ ਹੋਰ ਜ਼ੋਰ ਲਾਊਂਗਾ।

00:40

Speaker A

ਨੈਕਸਟ ਮੰਡੇ ਤੋਂ ਫੇਰ ਸਟਾਰਟ ਕਰੂੰਗਾ, ਪਿਛਲੇ ਦੋਵਾਂ ਸਾਲਾਂ ਤੋਂ ਤੂੰ ਹਰ ਮੰਡੇ ਤੋਂ ਸਟਾਰਟ ਕਰੀ ਜਾਨਾ ਆਂ।

00:44

Speaker A

ਇਸ ਚੱਕਰ ਨੂੰ ਮੈਂ ਡਿਸਿਪਲਿਨ ਨਹੀਂ ਕਹਿੰਦਾ ਬ੍ਰੋ, ਇਹ ਡਿਸਿਪਲਿਨ ਟਰੈਪ ਵਾ।

00:49

Speaker A

ਤੇ ਇਹਦੇ ਵਿੱਚ ਹੁੰਦਾ ਕੀ ਆ, ਤੁਸੀਂ ਸੁਣਦੇ ਇੱਕ ਦਿਨ ਕਿ ਡਿਸਿਪਲਿਨ ਆ ਜਿਹੜਾ ਉਹ ਸਕਸੈੱਸ ਦੇ ਮੁਤਾਬਿਕ ਯਾਨੀ ਉਹਨੂੰ ਸਕਸੈੱਸ ਲਿਆ ਕੇ ਦਿੰਦਾ ਆ।

00:56

Speaker A

ਫੇਰ ਤੁਸੀਂ ਵਿੱਲ ਪਾਵਰ ਦੇ ਨਾਲ ਇੱਕ ਰੂਟੀਨ ਖਿੱਚਦੇ ਆਂ, ਥੋੜ੍ਹਾ ਚਿਰ ਕੰਮ ਚੱਲਦਾ ਫੇਰ ਵਿੱਲ ਪਾਵਰ ਮੁੱਕ ਜਾਂਦੀ ਆ ਕਿਉਂਕਿ ਵਿੱਲ ਪਾਵਰ ਹਮੇਸ਼ਾ ਮੁੱਕ ਹੀ ਜਾਂਦੀ ਆ, ਇਹ ਇੱਕ ਟੈਂਪਰੇਰੀ ਚੀਜ਼ ਆ, ਤੁਸੀਂ ਫੇਲ ਹੋ ਜਾਂਦੇ ਆਂ, ਤੁਹਾਨੂੰ ਮੇਬੀ ਸ਼ਰਮ ਵੀ ਆਉਂਦੀ ਹੋਵੇ।

01:40

Speaker A

ਉਹ ਸ਼ਰਮ ਤੁਹਾਨੂੰ ਟਰਾਈ ਹਾਰਡ ਕਰਨ ਲਈ ਕਹਿੰਦੀ ਆ ਤੇ ਇਹ ਸਾਈਕਲ ਰਿਪੀਟ ਹੁੰਦਾ ਰਹਿੰਦਾ ਵਾ।

01:48

Speaker A

ਮਸਲਾ ਇਹ ਨਹੀਂ ਕਿ ਤੁਸੀਂ ਵੀਕ ਆਂ, ਮਸਲਾ ਇਹ ਆ ਕਿ ਉਹ ਸਾਰਾ ਮਾਡਲ ਹੀ ਖ਼ਤਮ ਆ, ਮਤਲਬ ਟੁੱਟਾ ਹੋਇਆ ਵਾ।

01:53

Speaker A

92% ਲੋਕ ਜੋ ਸਿਰਫ਼ ਵਿੱਲ ਪਾਵਰ 'ਤੇ ਭਰੋਸਾ ਕਰਦੇ ਆਂ ਨਾ, ਉਹ ਫੇਲ ਹੋ ਜਾਂਦੇ ਆ ਬ੍ਰੋ, 92%।

02:00

Speaker A

ਇਹ ਕੋਈ ਕਿਸੇ ਦਾ ਕਰੈਕਟਰ ਆ ਜਿਹੜਾ ਉਹ 'ਚ ਕੋਈ ਖ਼ਰਾਬੀ ਨਹੀਂ ਆ, ਇਹ ਸਿਸਟਮ ਹੀ ਜਿਹੜਾ ਬਣਿਆ ਹੋਇਆ ਵਾ ਡਿਸਿਪਲਿਨ ਵਾਲਾ ਉਹ ਇੱਕ ਫੇਲੀਅਰ ਆ।

02:08

Speaker A

ਮੈਂ ਇੱਦਾਂ ਜੀ ਕੇ ਵੇਖ ਚੁੱਕਾ ਆਂ, ਜਦ ਬਾਹਰਲੇ ਮੁਲਕ ਆਏ ਆਂ ਆਪਾਂ ਹਨਾਂ, ਮੈਂ ਵਿੱਲ ਪਾਵਰ ਦੇ ਨਾਲ ਹਫ਼ਤੇ 'ਚ 60-70 ਘੰਟੇ ਸ਼ਿਫ਼ਟਾਂ ਮਾਰੀਆਂ।

02:20

Speaker A

ਕੋਈ ਸਿਸਟਮ ਨਹੀਂ, ਬੱਸ ਪੁਸ਼ਿੰਗ ਥਰੂ, ਪੁਸ਼ਿੰਗ ਥਰੂ ਕਿ ਹਾਂ ਕੋਈ ਗੱਲ ਨਹੀਂ, ਇਮੀਗ੍ਰੈਂਟ ਇੱਦਾਂ ਹੀ ਕੰਮ ਕਰਦੇ ਆ।

02:27

Speaker A

ਅੱਠਾਂ-ਨੌਂ ਮਹੀਨਿਆਂ 'ਚ ਮੈਂ ਬਰਨਆਊਟ ਹੋ ਗਿਆ, ਮੈਨੂੰ ਲੱਗਾ ਮੇਰੇ 'ਚ ਖੜ੍ਹੇ ਕੋਈ ਕਮੀ ਆ, ਮੇਰੇ 'ਚ ਕੋਈ ਪ੍ਰੌਬਲਮ ਆ ਨਹੀਂ ਤੇ ਮੈਂ ਇੱਦਾਂ ਦਾ ਫੀਲ ਨਹੀਂ ਸੀ ਕਰਨਾ।

02:35

Speaker A

ਪਰ ਇੱਕ ਗੱਲ ਆ ਜਿਹੜੀ ਤੁਸੀਂ ਕਿਤਿਓਂ ਵੀ ਸਰਚ ਕਰ ਲਓ ਤੁਹਾਨੂੰ ਨਹੀਂ ਲੱਭਣੀ ਜਾਂ ਕਿਸੇ ਵੀ ਸੈਲਫ ਇੰਪਰੂਵਮੈਂਟ ਪੇਜ ਨੇ ਤੁਹਾਨੂੰ ਨਹੀਂ ਦੱਸਣੀ।

02:46

Speaker A

ਦੁਨੀਆਂ ਦੇ ਜਿਹੜੇ ਸਭ ਤੋਂ ਮੋਸਟ ਸਕਸੈੱਸਫੁੱਲ ਬੰਦੇ ਆ ਨਾ, ਜਿਹੜੇ ਸਭ ਤੋਂ ਕਿਤੇ ਪਹੁੰਚੇ ਹੋਏ ਆ, ਉਹ ਮੋਸਟ ਡਿਸਿਪਲਿਨ ਨਹੀਂ ਹੁੰਦੇ, ਉਹ ਮੋਸਟ ਆਟੋਮੇਟਿਡ ਹੁੰਦੇ ਆ।

02:55

Speaker A

ਮੈਂ ਇਹਨੂੰ ਕਹਿੰਦਾ ਵਾ ਆਟੋਮੇਸ਼ਨ ਪ੍ਰਿੰਸੀਪਲ।

02:58

Speaker A

ਕਿਸੇ ਵੀ ਬੰਦੇ ਨੂੰ ਵੇਖ ਲਓ ਜਿਹਨੂੰ ਤੁਸੀਂ ਐਡਮਾਇਰ ਕਰਦੇ ਆਂ, ਉਹ ਸਾਰਾ ਸਾਲ ਫਿੱਟ ਰਹਿੰਦਾ ਆ।

03:08

Speaker A

ਉਹ ਔਂਟਰਪ੍ਰਨਿਓਰ ਆ ਜੋ ਕੰਸਿਸਟੈਂਟਲੀ ਕੰਮ ਕਰ ਰਿਹਾ ਵਾ, ਪੈਸੇ ਬਣਾ ਰਿਹਾ ਵਾ।

03:16

Speaker A

ਤੁਹਾਨੂੰ ਲੱਗਦਾ ਕਿ ਇਹ ਉਹ ਰੋਜ਼ ਆਪਣੇ ਆਪ ਨੂੰ ਫੋਰਸ ਕਰਦਾ ਆ?

03:22

Speaker A

ਨਹੀਂ ਬ੍ਰੋ।

03:25

Speaker A

ਉਹਨਾਂ ਨੇ ਇੱਕ ਇਨਵਾਇਰਮੈਂਟ ਬਿਲਡ ਕੀਤਾ ਆ ਜਿੱਥੇ ਸਹੀ ਚੋਇਸ ਆ ਨਾ ਜਿਹੜੀ ਉਹ ਇੱਕ ਡੀਫਾਲਟ ਕਾਲ ਆ।

03:35

Speaker A

ਤਾਂ ਕਰਕੇ ਉਹ ਕੋਈ ਗਲਤ ਚੋਇਸ ਜਾਂ ਗਲਤ ਕਾਲ ਫੈਸਲਾ ਲੈਂਦੇ ਹੀ ਨਹੀਂ ਆ।

03:42

Speaker A

ਇਹੋ ਹੀ ਡਿਫਰੈਂਸ ਆ।

03:45

Speaker A

ਡਿਸਿਪਲਿਨ ਕਹਿੰਦਾ ਵਾ ਕਿ ਜਿਹੜੀ ਕੁਕੀ ਆ ਉਹਨੂੰ ਨਾ ਖਾਓ।

03:52

Speaker A

ਆਟੋਮੇਸ਼ਨ ਕਹਿੰਦੀ ਆ ਕਿ ਘਰ 'ਚ ਕੁਕੀ ਰੱਖੋ ਹੀ ਨਾ।

03:56

Speaker A

ਸਮਝ ਆ ਰਹੀ ਨਾ?

03:58

Speaker A

ਹੁਣ ਜੇ ਮੇਰੀ ਪੈਂਟਰੀ ਦੇ ਵਿੱਚ ਕੁਕੀ ਹੈ ਹੀ ਨਹੀਂ ਆ ਬ੍ਰੋ ਫੇਰ ਮੈਂ ਉਹਨੂੰ ਖਾ ਕਿੱਦਾਂ ਸਕਦਾ ਵਾ।

04:02

Speaker A

ਡਿਸਿਪਲਿਨ ਕਹਿੰਦਾ ਸਵੇਰੇ ਸਵਖਤੇ ਉੱਠੋ।

04:05

Speaker A

ਆਟੋਮੇਸ਼ਨ ਕਹਿੰਦੀ ਆ ਫੋਨ ਆ ਜਿਹੜਾ ਦੂਜੇ ਰੂਮ 'ਚ ਚਾਰਜ ਲਾਓ, ਅਲਾਰਮ ਦੂਰ ਰੱਖੋ।

04:12

Speaker A

ਆਪਣੇ ਜਿਮ ਵਾਲੇ ਕੱਪੜੇ ਆਲਰੇਡੀ ਕਾਊਚ 'ਤੇ ਜਾਂ ਕੁਰਸੀ 'ਤੇ ਰੱਖੋ, ਸਾਰਾ ਕੁਝ ਤਿਆਰ ਰੱਖੋ।

04:19

Speaker A

ਜਦੋਂ ਮੈਂ ਡਿਸਿਪਲਿਨ ਬਣਨ ਦੀ ਬਜਾਏ ਇਨਵਾਇਰਮੈਂਟ ਇੰਜੀਨੀਅਰਿੰਗ ਸ਼ੁਰੂ ਕੀਤੀ ਨਾ, ਸਾਰਾ ਕੁਝ ਹੌਲੀ-ਹੌਲੀ ਚੇਂਜ ਹੋਣ ਲੱਗ ਪਿਆ।

04:26

Speaker A

ਰਾਤੋ-ਰਾਤ।

04:28

Speaker A

ਮੈਂ ਆਪਣਾ ਫੋਨ ਚਾਰਜਰ ਜਿਹੜਾ ਉਹ ਕਹਿ ਲਓ ਕਿ ਲਿਵਿੰਗ ਰੂਮ ਦੇ ਵਿੱਚ ਸ਼ਿਫ਼ਟ ਕਰਤਾ।

04:35

Speaker A

ਇਸੇ ਇੱਕ ਚੇਂਜ ਨੇ ਮੇਰੀ ਜਿਹੜੀ ਨੀਂਦ, ਮੋਰਨਿੰਗ ਰੂਟੀਨ ਤੇ ਸਕਰੀਨ ਟਾਈਮ ਸਾਰਾ ਕੁਝ ਫਿਕਸ ਕਰਤਾ ਬ੍ਰੋ।

04:44

Speaker A

ਸਿਰਫ਼ ਇੱਕ ਚੇਂਜ ਨੇ ਜੇ ਤੁਸੀਂ ਆਪਣਾ ਫੋਨ ਆਪਣੇ ਬੈੱਡਰੂਮ 'ਚੋਂ ਕੱਢ ਦਿਓ।

04:48

Speaker A

ਸੰਡੇ ਨੂੰ ਮੀਲ ਪ੍ਰੈਪ ਕਰਨੀ ਸ਼ੁਰੂ ਕੀਤੀ।

04:52

Speaker A

ਕਿਉਂਕਿ ਮੈਨੂੰ ਪਤਾ ਵਾ ਜੇ ਮੈਂ ਰਾਤ ਨੂੰ 9-10 ਵਜੇ ਥੱਕ-ਟੁੱਟ ਕੇ ਫੂਡ ਅਰਾਊਂਡ ਫੈਸਲੇ ਲੈਣੇ ਸ਼ੁਰੂ ਕਰਤੇ ਨਾ ਤਾਂ ਮੈਂ ਹਮੇਸ਼ਾ ਗਾਰਬੇਜ ਹੀ ਖਾਊਂਗਾ।

05:03

Speaker A

ਮੈਂ ਆਪਣੀਆਂ ਇੰਪਲਸਿਸ ਦੇ ਨਾਲ ਲੜਾਈ ਨਹੀਂ ਕਰ ਰਿਹਾ।

05:08

Speaker A

ਮੈਂ ਉਹਨਾਂ ਨੂੰ ਰਿਮੂਵ ਹੀ ਕਰ ਦਿੱਤਾ ਹੋਇਆ ਵਾ।

05:11

Speaker A

ਜਿਮ ਬੈਗ ਆ ਜਿਹੜਾ ਮੇਰਾ ਜਿਹੜਾ ਫਰੰਟ ਡੋਰ ਆ ਉਹਦੇ ਲਾਗੇ ਪਿਆ ਵਾ।

05:17

Speaker A

ਜਿਹੜੀਆਂ ਚਾਬੀਆਂ ਉਹਦੇ ਉੱਤੇ ਹੁੰਦੀਆਂ।

05:22

Speaker A

ਤੁਸੀਂ ਬੈਗ ਚੁੱਕੇ ਬਿਨਾਂ ਘਰੋਂ ਬਾਹਰ ਜਾ ਨਹੀਂ ਸਕਦੇ।

05:26

Speaker A

ਇਹ ਇੱਕ ਮੋਟੀਵੇਸ਼ਨ ਨਹੀਂ, ਇਹ ਇੱਕ ਆਰਕੀਟੈਕਚਰ ਆ ਆਟੋਮੇਸ਼ਨ ਆ।

05:30

Speaker A

ਆਪਣੇ ਆਪ ਦੇ ਨਾਲ ਲੜਾਈ ਕਰਨਾ ਬੰਦ ਕਰੋ ਤੇ ਆਪਣੇ ਆਪ ਨੂੰ ਆਊਟਸਮਾਰਟ ਕਰਨਾ ਸ਼ੁਰੂ ਕਰੋ।

05:38

Speaker A

ਕਿਉਂਕਿ ਸਾਡਾ ਬ੍ਰੇਨ ਬ੍ਰੋ ਹਮੇਸ਼ਾ ਕੰਫਰਟ ਚਾਹੁੰਦਾ ਵਾ।

05:41

Speaker A

ਇਹ ਡਿਸਿਪਲਿਨ ਆ ਜਿਹੜਾ ਉਹ ਤੁਹਾਨੂੰ ਬਾਰ-ਬਾਰ ਫੇਲ ਕਿਉਂ ਕਰਦਾ ਵਾ?

05:46

Speaker A

ਇਹ ਹੈਬਿਟਸ ਦੀ ਗੱਲ ਨਹੀਂ ਆ।

05:49

Speaker A

ਇਹ ਆਈਡੈਂਟਿਟੀ ਦੀ ਗੱਲ ਆ।

05:51

Speaker A

ਮੈਂ ਇਹਨੂੰ ਕਹਿੰਦਾ ਵਾ ਆਈਡੈਂਟਿਟੀ ਗ੍ਰੈਵਿਟੀ।

05:54

Speaker A

ਤੁਸੀਂ ਫੇਰ ਓਲਡ ਜਿਹੜੀਆਂ ਤੁਹਾਡੀਆਂ ਹੈਬਿਟਸ ਆ ਜਾਂ ਪੈਟਰਨਸ ਆ ਉਹਨਾਂ 'ਤੇ ਡਿੱਗਦੇ ਜੇ ਜਾ ਕੇ ਕਿਉਂਕਿ ਡੀਪ ਡਾਊਨ ਤੁਸੀਂ ਹਾਲੇ ਵੀ ਆਪਣੇ ਆਪ ਨੂੰ ਉਹੀ ਬੰਦਾ ਸਮਝਦੇ ਜੋ ਜਿਹੜਾ ਸਟਿੱਕ ਨਹੀਂ ਕਰ ਸਕਦਾ ਰੂਲਸ ਦੇ ਨਾਲ ਆਟੋਮੇਸ਼ਨਸ ਦੇ ਨਾਲ।

06:06

Speaker A

ਡਿਸਿਪਲਿਨ ਇਸ ਆਈਡੈਂਟਿਟੀ ਨਾਲ ਫਾਈਟ ਕਰਦਾ ਆ।

06:12

Speaker A

ਸਿਸਟਮਸ ਇਹਨੂੰ ਰੀਸ਼ੇਪ ਕਰਦੇ ਆ।

06:15

Speaker A

ਸਮਝੋ ਇੱਦਾਂ ਹੁੰਦਾ ਆ ਕਿ ਜਦੋਂ ਤੁਸੀਂ ਵਿੱਲ ਪਾਵਰ ਦੇ ਨਾਲ ਜਿਮ ਜਾਂਦੇ ਆਂ ਨਾ, ਤੁਹਾਡੇ ਦਿਮਾਗ 'ਚ ਇੱਕ ਜੰਗ ਚੱਲਦੀ ਆ।

06:24

Speaker A

ਕਿ ਮੈਨੂੰ ਜਿਮ ਜਾਣ ਦੀ ਲੋੜ ਆ, ਦਿਲ ਨਹੀਂ ਕਰ ਰਿਹਾ ਪਰ ਮੈਂ ਪੁਸ਼ ਥਰੂ ਕਰੂੰਗਾ, ਮੈਂ ਜਿਮ ਜਾਊਂਗਾ।

06:32

Speaker A

ਇਹ ਇੱਕ ਜੰਗ ਆ ਬ੍ਰੋ ਤੇ ਇਹ ਜੰਗ ਮੇਬੀ ਤੁਹਾਡੀ ਜ਼ਿੰਦਗੀ 'ਚ ਹਰ ਰੋਜ਼ ਚੱਲਦੀ ਹੋਵੇ।

06:38

Speaker A

ਯੂ ਵਰਸਿਸ ਯੂ ਹੋ ਰਿਹਾ ਆਲਮੋਸਟ।

06:40

Speaker A

ਉਹ ਬੰਦੇ ਵੇਖੋ ਜਿਹੜਾ ਕਹਿੰਦਾ ਕਿ ਐਕਚੁਅਲੀ ਮੇਰੀ ਆਈਡੈਂਟਿਟੀ ਹੀ ਇਹੋ ਹੀ ਆ ਕਿ ਮੈਂ ਉਹ ਬੰਦਾ ਜਿਹੜਾ ਟ੍ਰੇਨਿੰਗ ਕਰਨਾ ਪਸੰਦ ਕਰਦਾ ਆ।

06:50

Speaker A

ਇਹ ਚੀਜ਼ ਮੈਂ ਕਰਦਾ ਆਂ।

06:52

Speaker A

ਐਕਸ਼ਨ ਉਹੀ ਆ ਪਰ ਐਨਰਜੀ ਡਿਫਰੈਂਟ ਆ, ਇੱਕ ਫਾਈਟ ਕਰ ਰਿਹਾ ਵਾ, ਦੂਜਾ ਬੰਦਾ ਐਕਸੈਪਟ ਕਰ ਚੁੱਕਾ ਕਿ ਇਹ ਮੇਰੀ ਆਈਡੈਂਟਿਟੀ ਆ ਤੇ ਇਹ ਮੇਰੀ ਇੱਕ ਕਹਿ ਲਓ ਡੇਲੀ ਰੈਗੂਲਰ ਹੈਬਿਟ ਆ।

07:00

Speaker A

ਜਦੋਂ ਵੀ ਤੁਹਾਡਾ ਸਿਸਟਮ ਬਿਨਾਂ ਕਿਸੇ ਐਫਰਟ ਦੇ ਕੰਮ ਕਰਦਾ ਆ ਨਾ, ਉਹ ਇੱਕ ਐਵੀਡੈਂਸ ਬਣ ਜਾਂਦਾ ਕਿ ਤੁਹਾਡਾ ਦਿਮਾਗ ਉਹ ਐਵੀਡੈਂਸ ਕਲੈਕਟ ਕਰ ਰਿਹਾ ਵਾ।

07:07

Speaker A

ਤੁਹਾਡੇ ਦਿਮਾਗ ਨੇ ਹੌਲੀ-ਹੌਲੀ ਇਸ ਚੀਜ਼ ਨੂੰ ਆਈਡੈਂਟਿਟੀ ਦੇ ਵਿੱਚ ਸ਼ਿਫ਼ਟ ਕਰ ਦੇਣਾ ਵਾ, ਮੇਬੀ 30 ਕੁ ਦਿਨਾਂ ਦੇ ਵਿੱਚ-ਵਿੱਚ ਤੁਸੀਂ ਉਸ ਇਨਸਾਨ 'ਚ ਕਨਵਰਟ ਹੋ ਜਾਓ ਜਿਹੜਾ ਕੰਟੀਨਿਊਸਲੀ ਉਹ ਕੰਮ ਕਰ ਰਿਹਾ ਵਾ।

07:15

Speaker A

ਇਹਦੀ ਮੈਂ ਇਗਜ਼ੈਂਪਲ ਦਊਂਗਾ ਆਪਣੀ ਲਾਈਫ ਤੋਂ।

07:20

Speaker A

ਜਦੋਂ ਮੈਂ ਪੁਲਿਸ ਛੱਡੀ ਨਾ, ਸਾਰਿਆਂ ਨੇ ਮੈਨੂੰ ਕਿਹਾ ਤੂੰ ਕਮਲਾ ਹੋ ਗਿਆ, ਪੁਲਿਸ ਦੀ ਜੌਬ ਕਿਉਂ ਛੱਡਣ ਡਿਆ ਵਾ।

07:25

Speaker A

ਤੇ ਮੈਨੂੰ ਲੱਗਦਾ ਹੁੰਦਾ ਪਹਿਲੇ ਛੇ ਕੁ ਮਹੀਨੇ ਮੈਂ ਕੌਪ ਹੀ ਆਂ, ਇੱਕ ਪੁਲਿਸ ਆਫੀਸਰ ਆਂ ਪਰ ਮੈਂ ਬਿਜ਼ਨਸ ਦਾ ਨਾਟਕ ਕਰ ਰਿਹਾ ਪਰ ਕੱਲੀ-ਕੱਲੀ ਮੋਰਨਿੰਗ ਬਹਿ ਕੇ ਜਦੋਂ ਮੈਂ ਕੰਮ ਕਰਦਾ ਹੁੰਦਾ ਸੀ।

07:36

Speaker A

ਡਿਸਿਪਲਿਨ ਕਰਕੇ ਨਹੀਂ, ਪਰ ਕਿਉਂਕਿ ਮੇਰਾ ਜਿਹੜਾ ਇਨਵਾਇਰਮੈਂਟ ਹੀ ਉਹ ਸੈੱਟ ਸੀਗਾ, ਮੇਰੇ ਲਾਗੇ ਕੋਈ ਡਿਸਟਰੈਕਸ਼ਨਸ ਨਹੀਂ ਸੀਗੀਆਂ।

07:45

Speaker A

ਨਾ ਹੀ ਮੈਨੂੰ ਫੈਸਲੇ ਲੈਣ ਦੀ ਲੋੜ ਹੀ ਤੇ ਹੌਲੀ-ਹੌਲੀ ਜਿਹੜੀ ਗ੍ਰੈਵਿਟੀ ਸ਼ਿਫਟ ਆ ਨਾ ਉਹ ਹੋ ਗਈ।

07:50

Speaker A

ਮੈਂ ਬਿਲਡਰ ਬਣ ਗਿਆ ਜੋ ਪਹਿਲਾਂ ਕਦੀ ਕੌਪ ਹੁੰਦਾ ਸੀ।

07:55

Speaker A

ਸੋ ਹੌਲੀ-ਹੌਲੀ ਜ਼ਿੰਦਗੀ 'ਚ ਆਪਾਂ ਬੜੇ ਫੇਸਿਸ ਥਰੂ ਲੰਘਣਾ ਆ, ਆਪਣੀ ਆਈਡੈਂਟਿਟੀ ਕੰਟੀਨਿਊਸਲੀ ਚੇਂਜ ਹੁੰਦੀ ਰਹਿੰਦੀ ਆ।

08:02

Speaker A

ਡਿਪੈਂਡਿੰਗ ਔਨ ਸਾਡੇ ਇਨਵਾਇਰਮੈਂਟ 'ਤੇ ਤੇ ਸਾਡੀਆਂ ਆਦਤਾਂ 'ਤੇ।

08:06

Speaker A

ਹੁਣ ਗੱਲ ਕਰਦੇ ਆਂ ਆਡਿਟ ਦੀ।

08:10

Speaker A

ਇਹਨੂੰ ਆਪਾਂ ਕਰਾਂਗੇ ਕਿੱਦਾਂ?

08:13

Speaker A

ਫਰੇਮਵਰਕ ਆਡਿਟ ਆ ਨਾ, ਉਹਦੇ ਵਿੱਚ ਤਿੰਨ ਏਰੀਏ ਆ, ਤੁਸੀਂ ਅੱਜ ਤੋਂ ਹੀ ਉਹਨੂੰ ਕਰ ਸਕਦੇ ਜੇ।

08:18

Speaker A

ਪਹਿਲਾ ਏਰੀਆ ਵਾ ਫਿਜ਼ੀਕਲ ਇਨਵਾਇਰਮੈਂਟ।

08:21

Speaker A

ਆਪਣੇ ਕਮਰੇ 'ਚ ਨਜ਼ਰ ਮਾਰੋ, ਕੀ ਇਹ ਉਸ ਬੰਦੇ ਦਾ ਕਮਰਾ ਵਾ ਜਿਹੜਾ ਤੁਸੀਂ ਬੰਦਾ ਬਣਨਾ ਚਾਹੁੰਦੇ ਜੇ?

08:28

Speaker A

ਜੇ ਤੁਸੀਂ ਕਲੀਨ ਖਾਣਾ ਖਾਣਾ ਆ ਪਰ ਕਿਚਨ ਕਾਊਂਟਰ 'ਤੇ ਤੁਹਾਡੇ ਕੁਕੀਆਂ, ਚਿਪਸ ਵਗੈਰਾ ਇਹਨਾਂ ਚੀਜ਼ਾਂ ਦੇ ਪੈਕਟ ਪਏ ਹੋਏ ਆ, ਤੁਸੀਂ ਅਨਡਿਸਿਪਲਿਨਡ ਨਹੀਂ ਆਂ।

08:39

Speaker A

ਤੁਹਾਡਾ ਜਿਹੜਾ ਸੈੱਟਅੱਪ ਆ ਉਹ ਫੇਲ ਹੋਣ ਲਈ ਬਣਿਆ ਹੋਇਆ ਵਾ।

08:43

Speaker A

ਉਹਨੂੰ ਰਿਮੂਵ ਕਰੋ।

08:46

Speaker A

ਆਪਣੇ ਘਰੋਂ ਇਹ ਚੀਜ਼ਾਂ ਕੱਢ ਦਿਓ।

08:50

Speaker A

ਕਿਉਂਕਿ ਤੁਸੀਂ ਉਹ ਬੰਦੇ ਵਾਂਗੂੰ ਬਣਨਾ ਵਾ ਜਿਹੜਾ ਆਲਰੇਡੀ ਫਿੱਟ ਆ।

08:55

Speaker A

ਦੂਜਾ ਏਰੀਆ ਉਹ ਤੁਹਾਡਾ ਡਿਜੀਟਲ ਇਨਵਾਇਰਮੈਂਟ।

08:58

Speaker A

ਉਹ ਐਪਸ ਡਿਲੀਟ ਕਰ ਦਿਓ ਜੋ ਤੁਹਾਡਾ ਸਮਾਂ ਕੰਜ਼ਿਊਮ ਕਰਦੀਆਂ ਵਾ।

09:03

Speaker A

ਪਿਛਲੀ ਵੀਡੀਓ 'ਚ ਵੀ ਮੈਂ ਇਹੋ ਗੱਲ ਕੀਤੀ ਸੀ।

09:05

Speaker A

ਨੋਟੀਫਿਕੇਸ਼ਨਸ ਟਰਨ ਆਫ ਕਰ ਦਿਓ ਬ੍ਰੋ, ਸਕਰੀਨ ਟਾਈਮ ਨੂੰ ਘਟਾਓ।

09:11

Speaker A

ਡੋਪਾਮੀਨ ਹਿੱਟਸ ਨੂੰ ਐਕਸੈੱਸ ਕਰਨਾ ਹਾਰਡ ਕਰ ਦਿਓ।

09:15

Speaker A

ਤੀਜਾ ਏਰੀਆ ਵਾ ਸੋਸ਼ਲ ਇਨਵਾਇਰਮੈਂਟ।

09:18

Speaker A

ਤੇ ਇਹ ਸਭ ਤੋਂ ਔਖਾ ਆ, ਤੁਹਾਡਾ ਸਰਕਲ ਜਾਂ ਤਾਂ ਤੁਹਾਡੇ ਮੋਢਿਆਂ 'ਤੇ ਵੇਟ ਪਾ ਰਿਹਾ ਵਾ।

09:25

Speaker A

ਤੇ ਜਾਂ ਤੁਹਾਨੂੰ ਹਲਕਾ ਫੀਲ ਕਰਾ ਰਿਹਾ ਯਾਨੀ ਤੁਹਾਡਾ ਵੇਟ ਖੋ ਰਿਹਾ ਤੁਹਾਡੇ ਤੋਂ।

09:29

Speaker A

ਜੇ ਤੁਹਾਡੇ ਯਾਰ-ਦੋਸਤ ਹਰ ਵੀਕੈਂਡ ਬੱਸ ਸ਼ਰਾਬਾਂ ਪੀ ਰਹੇ ਆ ਤੇ ਉਹੀ ਪੁਰਾਣੀਆਂ ਗੱਲਾਂ ਕਰ ਰਹੇ ਆ।

09:36

Speaker A

ਆਪਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਇਹ ਫੈਸਲਾ ਲੈਣਾ ਪੈਂਦਾ ਵਾ।

09:42

Speaker A

ਜਿਹੜੇ ਤੁਹਾਡੇ ਇੱਕ ਵੱਡਾ ਸਰਕਲ ਆ ਨਾ, ਉਹ ਕਿਤੇ ਜਾ ਨਹੀਂ ਰਹੇ, ਉਹ ਪ੍ਰੋਗਰੈੱਸ ਨਹੀਂ ਕਰ ਰਹੇ।

09:51

Speaker A

ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਨਾ ਇੱਕ ਟਾਈਮ 'ਤੇ ਆ ਕੇ ਆਪਣੀ ਫਰੈਂਡਸ਼ਿਪ ਆ ਨਾ ਜਿਹੜੀ ਉਹਨੂੰ ਆਡਿਟ ਕਰਨਾ ਪੈਣਾ ਵਾ।

09:58

Speaker A

ਕੀ ਇਹਨਾਂ ਯਾਰਾਂ-ਦੋਸਤਾਂ ਦੇ ਨਾਲ ਰਹਿ ਕੇ ਮੈਂ ਉਹ ਜ਼ਿੰਦਗੀ ਬਿਲਡ ਕਰ ਸਕਦਾ ਵਾ ਜਿਹਦੇ ਮੈਂ ਸੁਪਨੇ ਲੈ ਰਿਹਾ ਵਾ।

10:06

Speaker A

ਮੇਬੀ ਤੁਸੀਂ ਉਹਨਾਂ ਨੂੰ ਬੜਾ ਪਿਆਰ ਕਰਦੇ ਹੋਵੋ ਪਰ ਕਿਤੇ ਨਾ ਕਿਤੇ ਆ ਕੇ ਤੁਹਾਨੂੰ ਥੋੜ੍ਹਾ ਜਿਹਾ ਸੈਲਫਿਸ਼ ਹੋਣ ਦੀ ਲੋੜ ਆ।

10:12

Speaker A

ਕਿ ਐਕਚੁਅਲੀ ਇਹ ਜਨਤਾ ਮੈਨੂੰ ਹੋਲਡ ਕਰਕੇ ਰੱਖ ਰਹੀ ਆ, ਇਹਨਾਂ ਦੇ ਨਾਲ ਮੈਂ ਗਰੋ ਨਹੀਂ ਕਰ ਸਕਦਾ।

10:20

Speaker A

ਜਿਹੜੇ ਸਮਾਰਟ ਲੋਕੀ ਆ ਨਾ ਬ੍ਰੋ, ਸਖ਼ਤ ਚੀਜ਼ਾਂ ਨੂੰ ਉਹ ਸੌਖਾ ਬਣਾਉਣ ਦੀ ਕੋਸ਼ਿਸ਼ ਕਰਦੇ ਆ।

10:25

Speaker A

ਬੱਸ ਇਹੋ ਹੀ ਗੇਮ ਆ।

10:27

Speaker A

ਇਹ ਨਹੀਂ ਆ ਕਿ ਤੁਹਾਨੂੰ ਸਫ਼ਰ ਕਰਨ ਦੀ ਲੋੜ ਆ ਜਾਂ ਡਿਸਿਪਲਿਨ ਹੋ ਕੇ ਚੀਜ਼ਾਂ ਨੂੰ ਬਿਲਡ ਕਰਨ ਦੀ ਲੋੜ ਆ।

10:34

Speaker A

ਤੁਹਾਨੂੰ ਬੱਸ ਸਿਸਟਮ ਬਿਲਡ ਕਰਨ ਦੀ ਲੋੜ ਆ ਜਿਹਨਾਂ ਨੂੰ ਤੁਸੀਂ ਈਜ਼ੀਲੀ ਫੋਲੋ ਕਰ ਸਕੋ।

10:38

Speaker A

ਤਿੰਨ ਸਿਸਟਮ, ਤਿੰਨ ਸਟੈਪ ਸਿਸਟਮ ਮੈਂ ਤੁਹਾਨੂੰ ਦੱਸਣ ਲੱਗਾ ਵਾ, ਡਿਸਿਪਲਿਨ ਦੀ ਜਗ੍ਹਾ 'ਤੇ ਇਹ ਤਿੰਨ ਸਿਸਟਮਸ ਨੂੰ ਸਟੈਕ ਕਰ ਲਓ।

10:45

Speaker A

ਤੁਹਾਡੀ ਲਾਈਫ ਦੇ ਵਿੱਚ ਕਾਫੀ ਪ੍ਰੋਗਰੈੱਸ ਆਊਗੀ ਅਗਲੇ 30 ਕੁ ਦਿਨਾਂ ਦੇ ਵਿੱਚ-ਵਿੱਚ।

10:49

Speaker A

ਪਹਿਲਾ ਆ ਡਿਸੀਜ਼ਨ ਐਲੀਮੀਨੇਸ਼ਨ।

10:52

Speaker A

ਹਰ ਰੋਜ਼ ਫੈਸਲੇ ਲੈਣ ਨਾਲ ਤੁਹਾਡੀ ਐਨਰਜੀ ਡਰੇਨ ਹੁੰਦੀ ਆ।

10:57

Speaker A

ਤਾਂ ਕਰਕੇ ਡਿਸੀਜ਼ਨ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰੋ।

11:02

Speaker A

ਸੇਮ ਬ੍ਰੇਕਫਾਸਟ, ਸੇਮ ਕੱਪੜੇ, ਟ੍ਰੇਨਿੰਗ ਟਾਈਮ ਆ ਜਿਹੜਾ ਉਹ ਲੌਕ ਰੱਖੋ।

11:08

Speaker A

ਚੋਇਸ ਰਿਮੂਵ ਕਰ ਦਿਓ ਤਾਂ ਕਿ ਫੇਲੀਅਰ ਪੁਆਇੰਟ ਆ ਜਿਹੜੇ ਉਹ ਖ਼ਤਮ ਹੋ ਜਾਣ।

11:12

Speaker A

ਦੂਜਾ ਤੁਹਾਡਾ ਟ੍ਰਿਗਰ ਸਟੈਕ ਆ।

11:14

Speaker A

ਨਵੀਂ ਆਦਤ ਨੂੰ ਜਿਹੜੀ ਤੁਹਾਡੀ ਪੁਰਾਣੀ ਆਦਤ ਆ ਨਾ ਉਹਦੇ ਨਾਲ ਅਟੈਚ ਕਰ ਦਿਓ।

11:19

Speaker A

ਜਦੋਂ ਤੁਸੀਂ ਕੌਫੀ ਪੀ ਰਹੇ ਆਂ ਉਹਦੇ ਨਾਲ-ਨਾਲ ਆਪਣੀ ਜਰਨਲਿੰਗ ਲਿਖਣਾ ਸ਼ੁਰੂ ਕਰ ਦਿਓ।

11:24

Speaker A

ਜਿੱਦਾਂ ਤੁਸੀਂ ਬ੍ਰਸ਼ ਕਰਕੇ ਹਟੇ ਆਂ, ਕੋਸ਼ਿਸ਼ ਕਰੋ 10 ਡੰਡ ਮਾਰ ਦਿਓ ਇਮੀਡੀਏਟਲੀ।

11:28

Speaker A

ਤੀਜਾ ਆ ਆਈਡੈਂਟਿਟੀ ਐਂਕਰਸ।

11:30

Speaker A

ਹਰ ਰੋਜ਼ ਇੱਕ ਛੋਟੀ ਚੀਜ਼ ਕਰੋ ਜਿਹੜੀ ਤੁਹਾਨੂੰ ਪ੍ਰੂਫ ਦਵੇ ਕਿ ਤੁਸੀਂ ਬਦਲ ਰਹੇ ਆਂ ਹੌਲੀ-ਹੌਲੀ।

11:36

Speaker A

ਇੱਕ ਮੇਬੀ ਪੇਜ ਰੀਡ ਕਰ ਲਓ ਬੁੱਕ ਦਾ।

11:40

Speaker A

15 ਬੈਠਕਾਂ ਮਾਰ ਲਓ।

11:42

Speaker A

ਇੱਕ ਗਲਾਸ ਪਾਣੀ ਦਾ ਪੀ ਲਓ।

11:44

Speaker A

ਇਹ ਚੀਜ਼ਾਂ ਪ੍ਰੂਫ ਆ ਕਿ ਤੁਸੀਂ ਨਵੇਂ ਇਨਸਾਨ ਦੇ ਵਿੱਚ ਆਪਣੇ ਆਪ ਨੂੰ ਕਨਵਰਟ ਕਰ ਰਹੇ ਆਂ।

11:49

Speaker A

ਡਿਸਿਪਲਿਨ ਨੇ ਤੁਹਾਨੂੰ ਸਟਾਰਟ ਕੀਤਾ ਵਾ, ਇਹ ਚੀਜ਼ ਰੀਅਲ ਆ ਪਰ ਡਿਸਿਪਲਿਨ ਤੁਹਾਨੂੰ ਮੰਜ਼ਿਲ ਤੱਕ ਨਹੀਂ ਲੈ ਕੇ ਜਾਂਦਾ।

11:55

Speaker A

ਸਿਸਟਮਸ ਲੈ ਕੇ ਜਾਂਦੇ ਆ ਬ੍ਰੋ।

11:58

Speaker A

ਇਸ ਲਈ ਇੱਕ ਫੌਜੀ ਦੀ ਤਰ੍ਹਾਂ ਆਪਣੇ ਆਪ ਨੂੰ ਟ੍ਰੀਟ ਕਰਨਾ ਬੰਦ ਕਰ ਦਿਓ ਤੇ ਇੱਕ ਆਰਕੀਟੈਕਟ ਬਣੋ।

12:04

Speaker A

ਜਿਹੜਾ ਬੰਦਾ ਕਦੀ ਨਾਗਾ ਨਹੀਂ ਨਾ ਪਾਉਂਦਾ, ਉਹਦੇ ਕੋਲ ਤੁਹਾਡੇ ਨਾਲੋਂ ਜ਼ਿਆਦਾ ਵਿੱਲ ਪਾਵਰ ਨਹੀਂ ਆ।

12:13

Speaker A

ਉਹਨੇ ਬੱਸ ਜ਼ਿੰਦਗੀ ਇੱਦਾਂ ਦੀ ਬਿਲਡ ਕੀਤੀ ਆ ਕਿ ਮਿਸਿੰਗ ਇਜ਼ ਐਨ ਆਪਸ਼ਨ।

12:19

Speaker A

ਕਿ ਉਹਦੇ ਕੋਲ ਕੋਈ ਆਪਸ਼ਨ ਹੀ ਨਹੀਂ ਹੈਗਾ ਕਿਸੇ ਚੀਜ਼ ਨੂੰ ਮਿਸ ਕਰਨ ਦਾ।

12:22

Speaker A

ਉਹ ਵਾਲੀ ਲਾਈਫ ਬਿਲਡ ਕਰੋ।

12:24

Speaker A

ਜੇ ਇਸ ਗੱਲ ਨੇ ਤੁਹਾਡਾ ਦਿਮਾਗ ਖੋਲ੍ਹਿਆ, ਇਸ ਵੀਡੀਓ ਨੂੰ ਉਸ ਇਨਸਾਨ ਤੱਕ ਪਹੁੰਚਾਓ ਜਿਹਦੀ ਤੁਸੀਂ ਕੇਅਰ ਕਰਦੇ ਆਂ।

12:31

Speaker A

ਤੇ ਜਿਹਨੂੰ ਆਪਣੀ ਜ਼ਿੰਦਗੀ 'ਚ ਗਾਂਹ ਮੂਵ ਹੋਣ ਦੀ ਲੋੜ ਆ।

12:34

Speaker A

ਬਾਕੀ ਮਿਲਦੇ ਆਂ।


---
This is the markdown twin of https://sozai.app/transcript/i-quit-using-discipline-4-years-ago-heres-what-replac-transcript/ — the same content, without the markup.
Published by SozAI (https://sozai.app). Reuse and quotation are allowed with attribution and a link back.
Machine-readable index: https://sozai.app/llms.txt · data API: https://sozai.app/api/
