**The Grace Millane Story: Uncovering the Timeline - ਇੱਕ ਸਫ਼ਰ, ਸੱਚਾਈ ਅਤੇ ਇਨਸਾਫ਼ ਦੀ ਖੋਜ ਦੀ ਕਹਾਣੀ — Transcript & Summary | SozAI**
Source: https://sozai.app/transcript/grace-millane-story-timeline-uncovered/

ਗਰੇਸ ਮਿਲਾਨੀ ਦੀ ਕਹਾਣੀ, ਉਸਦੇ ਨਿਊਜ਼ੀਲੈਂਡ ਵਿੱਚ ਗਾਇਬ ਹੋਣ ਅਤੇ ਜੈਸੀ ਕੈਮਸਨ ਨਾਲ ਜੁੜੇ ਘਟਨਾਵਾਂ ਦੀ ਖੋਜ।

## Key Takeaways

- ਗਰੇਸ ਮਿਲਾਨੀ ਦੀ ਗਾਇਬ ਹੋਣ ਦੀ ਘਟਨਾ ਨਿਊਜ਼ੀਲੈਂਡ ਵਿੱਚ ਹੋਈ।
- ਜੈਸੀ ਕੈਮਸਨ ਉਸਦਾ ਆਖਰੀ ਮਿਲਾਪ ਸੀ ਅਤੇ ਉਸ ਉੱਤੇ ਕਈ ਝੂਠ ਬੋਲਣ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਲੱਗੇ।
- ਪੁਲਿਸ ਨੇ ਡਿਜੀਟਲ ਅਤੇ ਸੀਸੀਟੀਵੀ ਸਬੂਤਾਂ ਦੀ ਮਦਦ ਨਾਲ ਕੇਸ ਨੂੰ ਸੁਲਝਾਇਆ।
- ਜੈਸੀ ਨੂੰ ਲਾਈਫ ਇਮਪ੍ਰਿਜਨਮੈਂਟ ਦੀ ਸਜ਼ਾ ਮਿਲੀ।
- ਇਹ ਕਹਾਣੀ ਯਾਤਰੀਆਂ ਦੀ ਸੁਰੱਖਿਆ ਅਤੇ ਡੇਟਿੰਗ ਐਪਸ ਦੀ ਸਾਵਧਾਨੀ ਬਾਰੇ ਸਿੱਖਿਆ ਦਿੰਦੀ ਹੈ।

## What the video covers

- ਗਰੇਸ ਮਿਲਾਨੀ ਇਕ ਖੁਸ਼ਮਿਜਾਜ਼ ਅਤੇ ਫੈਮਲੀ ਓਰੀਐਂਟਡ ਯੂਨੀਵਰਸਿਟੀ ਵਿਦਿਆਰਥਣ ਸੀ ਜੋ ਬੈਕਪੈਕਿੰਗ ਦਾ ਸੁਪਨਾ ਪੂਰਾ ਕਰਨ ਨਿਊਜ਼ੀਲੈਂਡ ਗਈ।
- ਉਸਨੇ ਅਕਤੂਬਰ 2018 ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਨਵੰਬਰ 2018 ਵਿੱਚ ਨਿਊਜ਼ੀਲੈਂਡ ਪਹੁੰਚੀ।
- ਗਰੇਸ ਨੂੰ ਆਖਰੀ ਵਾਰ 1 ਦਸੰਬਰ 2018 ਨੂੰ ਹੋਸਟਲ ਦੇ ਸੀਸੀਟੀਵੀ ਵਿੱਚ ਦੇਖਿਆ ਗਿਆ।
- ਉਸਦੇ ਗਾਇਬ ਹੋਣ 'ਤੇ ਪਰਿਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਡਿਜੀਟਲ ਸਬੂਤ ਇਕੱਠੇ ਕਰਨ ਸ਼ੁਰੂ ਕੀਤੇ।
- ਗਰੇਸ ਨੇ ਟਿੰਡਰ 'ਤੇ ਜੈਸੀ ਕੈਮਸਨ ਨਾਲ ਮਿਲਣਾ ਸ਼ੁਰੂ ਕੀਤਾ ਸੀ ਜੋ ਉਸਦਾ ਆਖਰੀ ਮਿਲਾਪ ਸੀ।
- ਜੈਸੀ ਕੈਮਸਨ ਨੇ ਕਈ ਝੂਠ ਬੋਲ ਕੇ ਆਪਣੀ ਪਛਾਣ ਛੁਪਾਈ ਅਤੇ ਗਰੇਸ ਨਾਲ ਡੇਟ ਤੇ ਗਿਆ।
- ਪੁਲਿਸ ਨੇ ਜੈਸੀ ਨੂੰ ਪੁੱਛਤਾਛ ਲਈ ਬੁਲਾਇਆ ਪਰ ਉਸਨੇ ਕਈ ਗੱਲਾਂ ਵਿੱਚ ਝੂਠ ਬੋਲੇ।
- ਜੈਸੀ ਨੇ ਗਰੇਸ ਦੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦਾ ਸੂਟਕੇਸ ਛੁਪਾਇਆ।
- ਪੁਲਿਸ ਨੇ ਜੈਸੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਉੱਤੇ ਕਈ ਚਾਰਜ ਲੱਗੇ।
- ਟ੍ਰਾਇਲ ਵਿੱਚ ਜੈਸੀ ਨੂੰ ਲਾਈਫ ਇਮਪ੍ਰਿਜਨਮੈਂਟ ਦੀ ਸਜ਼ਾ ਮਿਲੀ ਜੋ ਪਰੋਲ ਲਈ ਅਰਜ਼ੀ ਨਹੀਂ ਕਰ ਸਕਦਾ।

## Chapters

1. 00:00 ਗਰੇਸ ਮਿਲਾਨੀ ਦਾ ਪਰਚਯ ਅਤੇ ਬੈਕਪੈਕਿੰਗ ਸਫ਼ਰ
2. 00:36 ਗਰੇਸ ਦਾ ਨਿਊਜ਼ੀਲੈਂਡ ਪਹੁੰਚਣਾ ਅਤੇ ਹੋਸਟਲ ਵਿੱਚ ਆਖਰੀ ਦ੍ਰਿਸ਼
3. 01:55 ਗਰੇਸ ਦੀ ਗਾਇਬ ਹੋਣ ਦੀ ਖੋਜ ਅਤੇ ਪੁਲਿਸ ਦੀ ਕਾਰਵਾਈ
4. 02:32 ਜੈਸੀ ਕੈਮਸਨ ਨਾਲ ਗਰੇਸ ਦੀ ਮੁਲਾਕਾਤ ਅਤੇ ਡੇਟਿੰਗ
5. 03:27 ਜੈਸੀ ਦੀਆਂ ਝੂਠੀਆਂ ਕਹਾਣੀਆਂ ਅਤੇ ਪੁਲਿਸ ਦੀ ਜਾਂਚ
6. 04:50 ਜੈਸੀ ਵੱਲੋਂ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼
7. 05:56 ਪੁਲਿਸ ਵੱਲੋਂ ਜੈਸੀ ਦੀ ਗ੍ਰਿਫਤਾਰੀ ਅਤੇ ਕੇਸ ਦੀ ਅਗਵਾਈ
8. 08:02 ਟ੍ਰਾਇਲ ਅਤੇ ਸਜ਼ਾ

Answers

## Questions about this video

ਗਰੇਸ ਮਿਲਾਨੀ ਕਿੱਥੇ ਰਹਿੰਦੀ ਸੀ ਅਤੇ ਉਹਦਾ ਬੈਕਪੈਕਿੰਗ ਸਫ਼ਰ ਕਦੋਂ ਸ਼ੁਰੂ ਹੋਇਆ?

ਗਰੇਸ ਮਿਲਾਨੀ ਇੰਗਲੈਂਡ ਦੇ ਵਿਕਫੋਰਡ ਵਿੱਚ ਰਹਿੰਦੀ ਸੀ ਅਤੇ ਉਸਨੇ ਅਕਤੂਬਰ 2018 ਦੀ ਪਹਿਲੀ ਵੀਕ ਵਿੱਚ ਆਪਣਾ ਬੈਕਪੈਕਿੰਗ ਸਫ਼ਰ ਸ਼ੁਰੂ ਕੀਤਾ।

ਗਰੇਸ ਦਾ ਆਖਰੀ ਵਾਰ ਕਿੱਥੇ ਅਤੇ ਕਦੋਂ ਦ੍ਰਿਸ਼ ਹੋਇਆ ਸੀ?

ਗਰੇਸ ਨੂੰ ਆਖਰੀ ਵਾਰ 1 ਦਸੰਬਰ 2018 ਨੂੰ ਔਕਲੈਂਡ ਦੇ ਇੱਕ ਹੋਸਟਲ ਦੇ ਸੀਸੀਟੀਵੀ ਕੈਮਰੇ ਵਿੱਚ ਬਲੈਕ ਡਰੈਸ ਪਾਈ ਹੋਈ ਦੇਖਿਆ ਗਿਆ।

ਜੈਸੀ ਕੈਮਸਨ ਕੌਣ ਸੀ ਅਤੇ ਉਸ ਉੱਤੇ ਕੀ ਦੋਸ਼ ਲੱਗੇ?

ਜੈਸੀ ਕੈਮਸਨ ਉਹ ਮਿਸਟਰੀ ਮੈਨ ਸੀ ਜਿਸ ਨਾਲ ਗਰੇਸ ਨੇ ਟਿੰਡਰ 'ਤੇ ਮਿਲ ਕੇ ਡੇਟ ਕੀਤੀ। ਉਸ ਉੱਤੇ ਕਈ ਝੂਠ ਬੋਲਣ, ਸਬੂਤ ਨਸ਼ਟ ਕਰਨ ਅਤੇ ਗਰੇਸ ਦੇ ਨਾਲ ਹਿੰਸਕ ਕਾਰਵਾਈਆਂ ਦੇ ਦੋਸ਼ ਲੱਗੇ।

## Full Transcript — Download SRT & Markdown

00:00

Speaker A

ਇੰਗਲੈਂਡ ਦੀ ਐਸ ਐਕਸ ਕਾਊਂਟੀ ਦੇ ਵਿੱਚ ਇੱਕ ਸ਼ਹਿਰ ਪੈਂਦਾ ਹੈ ਵਿਕਫੋਰਡ। ਗਰੇਸ ਮਿਲਾਨੀ ਉੱਥੇ ਆਪਣੇ ਮਾਂ-ਬਾਪ ਤੇ ਦੋ ਵੱਡੇ ਭਰਾਵਾਂ ਦੇ ਨਾਲ ਰਹਿੰਦੀ ਸੀ। ਆਰਟ ਨੂੰ ਪਿਆਰ ਕਰਨ ਵਾਲੀ, ਖੁਸ਼ ਰਹਿਣ ਵਾਲੀ ਤੇ ਫੈਮਲੀ ਓਰੀਐਂਟਡ ਕੁੜੀ ਸੀ। ਇਹ ਯੂਨੀਵਰਸਿਟੀ ਆਫ ਲਿੰਕਨ ਤੋਂ ਐਡਵਰਟਾਈਜਮੈਂਟ ਤੇ

00:14

Speaker A

ਮਾਰਕੀਟਿੰਗ ਦਾ ਕੋਰਸ ਕਰਦੀ ਆ। ਇਹ ਡਿਗਰੀ ਲੈਂਦੇ ਲੈਂਦੇ ਇਹਨੇ ਇੰਨੇ ਕੁ ਪੈਸੇ ਜੋੜ ਲਏ ਸੀ ਕਿ ਆਪਣਾ ਬੈਕਪੈਕਿੰਗ ਦਾ ਪੁਰਾਣਾ ਸੁਪਨਾ ਪੂਰਾ ਕਰ ਸਕੇ। ਹੁਣ ਬੈਕਪੈਕਿੰਗ ਹੁੰਦੀ ਆ ਜਦੋਂ ਯੰਗਸਟਰਸ ਆ, ਜਿਹੜੇ ਉਹ ਸਟਰੇਂਜਰਸ ਦੇ ਨਾਲ ਟਰੈਵਲ ਕਰਦੇ ਆ

00:26

Speaker A

ਤੇ ਉਹਨਾਂ ਦੇ ਨਾਲ ਰੂਮ ਸ਼ੇਅਰ ਕਰਦੇ ਆ, ਸਸਤੀਆਂ ਫਲਾਈਟਸ ਲੈਂਦੇ ਆ, ਬਸਿਸ ਦੇ ਵਿੱਚ ਟਰੈਵਲ ਕਰਦੇ ਆ। ਚੈਰਿਟੀ ਦਾ ਵੀ ਇਹਨੂੰ ਇੰਨਾ ਸ਼ੌਂਕ ਸੀ ਕਿ ਆਪਣਾ ਬੈਕਪੈਕਿੰਗ ਦਾ ਟ੍ਰਿਪ ਸਟਾਰਟ ਕਰਨ ਤੋਂ ਪਹਿਲਾਂ ਇਹਦੇ ਲੰਬੇ ਬਾਲ ਸੀਗੇ, ਆਪਣੇ ਬਾਲ ਛੋਟੇ

00:36

Speaker A

ਕਰਾਏ ਤੇ, ਜਿਹੜੇ ਬਾਲ ਕਟਵਾਏ ਸੀਗੇ ਉਹ ਡੋਨੇਟ ਕਰਦੇ ਬਲੱਡ ਕੈਂਸਰ ਪੇਸ਼ਂਟਸ ਦੇ ਲਈ। ਅਕਤੂਬਰ 2018 ਦੀ ਪਹਿਲੀ ਵੀਕ ਦੇ ਵਿੱਚ ਇਹ ਆਪਣਾ ਬੈਕਪੈਕਿੰਗ ਦਾ ਸਫ਼ਰ ਸਟਾਰਟ ਕਰਦੀ ਆ ਤੇ ਪਹੁੰਚਦੀ ਆ ਸਾਊਥ ਅਮਰੀਕਾ ਪੈਰੂ। ਛੇ ਵੀਕਾਂ ਉੱਥੇ ਰਹਿਣ ਤੋਂ ਬਾਅਦ

00:48

Speaker A

19 ਨਵੰਬਰ 2018 ਨੂੰ ਨਿਊਜ਼ੀਲੈਂਡ। ਪਹਿਲੇ 11 ਦਿਨ ਇਹ ਨਿਊਜ਼ੀਲੈਂਡ ਦੇ ਮਾਊਂਟੇਨ ਦੇ ਵਿੱਚ ਨੌਰਥ ਸਾਈਡ ਦੇ ਉੱਤੇ ਘੁੰਮਦੀ ਆ ਤੇ 30 ਨਵੰਬਰ 2018 ਨੂੰ ਬੇਸਬੈਕ ਬੈਂਚਰਜ ਨਾਮ ਦਾ ਇੱਕ ਹੋਸਟਲ ਆ ਕਵੀਨ ਸਟਰੀਟ ਔਕਲੈਂਡ ਦੇ ਵਿੱਚ। ਉੱਥੇ ਚੈਕਿੰਗ ਕਰਦੀ ਆ। 1 ਦਸੰਬਰ 2018 ਨੂੰ ਇਹਨੂੰ ਹੋਸਟਲ ਦੇ

01:05

Speaker A

ਹੀ ਸੀਸੀਟੀਵੀ ਕੈਮਰਾਜ ਦੇ ਵਿੱਚ ਦੇਖਿਆ ਗਿਆ। ਬਲੈਕ ਡਰੈਸ ਪਾਈ ਹੋਈ, ਵਾਈਟ ਸ਼ੂਜ਼ ਪਾਏ ਹੋਏ ਆ, ਇੱਕ ਛੋਟਾ ਜਿਹਾ ਪਰਸ ਹੱਥ ਦੇ ਵਿੱਚ ਫੜਿਆ ਹੋਇਆ ਤੇ ਹੋਸਟਲ ਚੋਂ ਬਾਹਰ ਜਾ ਰਹੀ ਸੀ। ਦੋ ਦਸੰਬਰ ਨੂੰ ਇਹਦਾ ਬਰਥਡੇ ਸੀ, ਇਹਦੇ ਘਰ ਦੇ ਬੜੇ ਚਾਅ ਦੇ ਨਾਲ

01:15

Speaker A

ਇਹਦੇ ਫੋਨ ਦੀ ਵੇਟ ਕਰਨ ਡਹੇ ਸੀ। ਜਿਹੜੇ ਬਰਥਡੇ ਵਿਸ਼ ਕੀਤੀਆਂ ਸੀ ਉਹਦੇ ਰਿਪਲਾਈ ਦਾ ਵੇਟ ਕਰਨ ਡਏ ਸੀ, ਬਟ ਉਹ ਵੇਟ ਵੇਟ ਹੀ ਰਹਿ ਗਿਆ। ਉਹਨਾਂ ਨੂੰ ਕਦੇ ਰਿਪਲਾਈ ਨਹੀਂ ਮਿਲਿਆ। ਜਦੋਂ ਤਿੰਨ ਤਰੀਕ ਤੱਕ ਵੀ ਗ੍ਰੇਸ ਦਾ ਕੋਈ ਪਤਾ ਨਹੀਂ ਲੱਗਾ। ਨਾ

01:27

Speaker A

ਉਹਦਾ ਫੋਨ ਰੀਚੇਬਲ ਹੋਇਆ, ਤਾਂ ਉਹਦੀ ਦੀ ਫੈਮਿਲੀ ਫਿਕਰ ਦੀ ਮਾਰੀ ਨਿਊਜ਼ੀਲੈਂਡ ਪੁਲਿਸ ਦੇ ਨਾਲ ਕੋਂਟੈਕਟ ਕਰਦੀ ਆ। ਨਿਊਜ਼ੀਲੈਂਡ ਪੁਲਿਸ ਰਿਪੋਰਟ ਦਰਜ ਹੁੰਦਿਆਂ ਹੀ ਆਪਣੀ ਇੱਕ ਟੀਮ ਉਹਦੇ ਹੋਸਟਲ ਵੱਲ ਭੇਜਦੀ ਆ। ਪੁਲਿਸ ਟੀਮ ਉੱਥੇ ਜਾ ਕੇ ਦੇਖਦੀ ਆ ਕਿ ਜਿਹੜਾ ਗਰੇਸ ਦਾ ਬੈੱਡ ਸੀਗਾ ਉਹਦੇ ਹੋਸਟਲ

01:41

Speaker A

ਰੂਮ ਦੇ ਵਿੱਚ ਉਹ ਜਿਉਂ ਦਾ ਤਿਉਂ ਪਿਆ ਸੀ ਤੇ ਇੱਕ ਤਰੀਕ ਦੇ ਬਾਅਦ ਗਰੇਸ ਨੇ ਸਾਈਨ ਇਨ ਨਹੀਂ ਸੀ ਕੀਤਾ ਆਪਣੇ ਹੋਸਟਲ ਦੇ ਵਿੱਚ। ਹੁਣ ਨਿਊਜ਼ੀਲੈਂਡ ਪੁਲਿਸ ਸਭ ਤੋਂ ਪਹਿਲੋਂ ਗਰੇਸ ਨੂੰ ਲੱਭਣ ਦੇ ਲਈ ਸੀਸੀਟੀਵੀ ਕੈਮਰਾ ਸੀਗੇ, ਜਿਹੜੇ ਨੇੜੇ ਤੇੜੇ ਦੇ

01:52

Speaker A

ਉਹ ਚੈੱਕ ਕਰਨੇ ਸਟਾਰਟ ਕਰਦੀ ਆ। ਸਭ ਤੋਂ ਪਹਿਲੋਂ, ਜਿਵੇਂ ਮੈਂ ਪਹਿਲੋਂ ਦੱਸਿਆ ਕਿ ਹੋਸਟਲ ਦੇ ਕੈਮਰਾਜ ਦੇ ਵਿੱਚ ਸ਼ਾਮੀ ਤਕਰੀਬਨ ਸਵਾ ਪੰਜ 5:30 ਵਜੇ ਬਲੈਕ ਡਰੈਸ ਦੇ ਵਿੱਚ ਕੈਪਚਰ ਹੋਈ ਸੀਗੀ ਗ੍ਰੇਸ। ਫਿਰ ਸਟਰੀਟ ਦੇ ਵਿੱਚ ਲੱਗੇ ਕੈਮਰੇਜ ਨੂੰ

02:04

Speaker A

ਫੋਲੋ ਕਰਦੇ ਕਰਦੇ ਉਹ ਦੇਖਦੇ ਆ ਕਿ ਸਕਾਈ ਸਿਟੀ ਇੰਟਰਨੈਸ਼ਨਲ ਕੰਪਲੈਕਸ ਆ ਔਕਲੈਂਡ ਦੇ ਵਿੱਚ, ਜਿਹਦੇ ਵਿੱਚ ਬਾਰਜ ਕਸੀਨੋਜ, ਰੈਸਟੋਰੈਂਟਸ ਵਗੈਰਾ ਆ। ਉੱਥੇ ਗਰੇਸ ਪਹੁੰਚਦੀ ਆ ਤੇ ਇੱਕ ਮੀਡੀਅਮ ਬਿਲਟ ਦਾ ਮਿਸਟਰੀ ਮੈਨ, ਜਿਹਨੇ ਟੀਸ਼ਰਟ ਪਾ ਕੇ ਉੱਪਰ ਦੀ ਸ਼ਰਟ ਪਾਈ ਹੋਈ ਸੀਗੀ, ਸ਼ਰਟ ਦੇ ਬਟਨ ਖੁੱਲੇ ਸੀਗੇ

02:20

Speaker A

ਨਾਲ ਟਾਈਟ ਫਿਟਿੰਗ ਜੀਂਨ ਪਾਈ ਹੋਈ ਸੀਗੀ। ਉਹਨੂੰ ਗਰੇਸ ਮਿਲਦੀ ਆ। ਉਸ ਕੰਮਪਲੈਕਸ ਦੇ ਵਿੱਚ ਫਰੈਂਡਲੀ ਹਗ ਕਰਦੇ ਆ। ਦੋਨੋਂ ਜਣੇ ਉਹਤੋਂ ਬਾਅਦ ਨੇੜੇ ਹੀ ਇੱਕ ਐਂਡੀਜ ਬਰਗਰ ਐਂਡ ਬਾਰ ਨਾਮ ਦਾ ਰੈਸਟੋਰੈਂਟ ਸੀਗਾ। ਉੱਥੇ ਇਹ ਮੀਲ ਖਾਂਦੇ ਆ। ਉਸਤੋਂ ਬਾਅਦ ਦ

02:32

Speaker A

ਬਲੂ ਸਟੋਨ ਰੂਮ ਕਰਕੇ ਇੱਕ ਬਾਰ ਸੀਗਾ। ਉਥੇ ਜਾਂਦੇ ਆ ਡਰਿੰਕਸ ਦੇ ਲਈ। ਇਹ ਸਾਰਾ ਕੁਝ ਕੈਪਚਰ ਹੋਇਆ ਸੀਗਾ ਸੀਸੀਟੀਵੀ ਦੇ ਵਿੱਚ, ਜਿਹੜੇ ਕੰਮਪਲੈਕਸ ਦੇ ਵਿੱਚ ਸੀ। ਉਸਤੋਂ ਬਾਅਦ ਸਾੜੇ ਦੇ ਕਰੀਬ ਇਹ ਦੋਨੇ ਜਣੇ ਉਸ ਬਾਰ ਦੇ ਵਿੱਚੋਂ ਬਾਹਰ ਨਿਕਲਦੇ ਕੈਪਚਰ

02:45

Speaker A

ਹੁੰਦੇ ਆ। ਦੁਬਾਰਾ ਤੋਂ ਹੁਣ ਜਦੋਂ ਇਹ ਬਲੂ ਸਟੋਨ ਦੇ ਵਿੱਚ ਬੈਠੇ ਸੀਗੇ, ਤਾਂ ਪੁਲਿਸ ਨੇ ਦੇਖਿਆ ਕਿ ਜਿਹੜਾ ਉਹ ਮਿਸਟਰੀ ਮੈਨ ਸੀਗਾ ਉਹ ਗਰੇਸ ਦੇ ਪਰਸ ਦੀ ਤਲਾਸ਼ੀ ਲੈਂਦਾ ਜਦੋਂ ਗਰੇਸ ਵਾਸ਼ਰੂਮ ਗਈ ਹੋਈ ਸੀ। ਉਹਨਾਂ ਨੂੰ ਇਹ ਚੀਜ਼ ਵੇਅਰਡ ਲੱਗਦੀ ਆ। ਹੁਣ ਉਹ

02:56

Speaker A

ਟਰਾਈ ਕਰਦੇ ਆ ਇਸ ਮਿਸਟਰੀ ਮੈਨ ਨੂੰ ਲੱਭਣ ਦੀ। ਤੇ ਉਹ ਜ਼ਿਆਦਾ ਔਖਾ ਨਹੀਂ ਹੁੰਦਾ ਇਹਨਾਂ ਲਈ ਕਿਉਂਕਿ ਗਰੇਸ ਨੇ 30 ਅਕਤੂਬਰ ਨੂੰ ਆਪਣੀ ਇੱਕ ਪੋਸਟ ਪਾਈ ਸੀਗੀ, ਆਪਣੀ ਪ੍ਰੋਫਾਈਲ ਪਿਕਚਰ ਚੇਂਜ ਕੀਤੀ ਸੀਗੀ। ਤੇ ਉਹਦੇ ਥੱਲੇ ਜਿਹੜੇ ਬੰਦੇ ਨੇ ਕਮੈਂਟ ਕੀਤਾ

03:07

Speaker A

ਹੋਇਆ ਸੀ, ਉਹਨਾਂ ਨੇ ਦੇਖਿਆ ਕਿ ਇਹ ਉਹੀ ਇਨਸਾਨ ਆ ਜਿਹਨੂੰ ਗਰੇਸ ਮਿਲੀ ਸੀਗੀ। ਇਹਦਾ ਨਾਮ ਸੀ ਮੁੰਡੇ ਦਾ ਜੈਸੀ ਕੈਮਸਨ। ਪੁਲਿਸ ਵਾਲੇ ਹੁਣ ਨਾਲ ਦੀ ਨਾਲ ਜਿਹੜੇ ਡਿਜੀਟਲ ਫੁੱਟ ਪ੍ਰਿੰਟ ਸੀਗੇ, ਜਿਹੜੇ ਗਰੇਸ ਦੇ ਮੈਸੇਜ ਵਗੈਰਾ ਸੀਗੇ, ਉਹਨਾਂ ਨੂੰ

03:18

Speaker A

ਟੈਪ ਕਰਨਾ ਵੀ ਸਟਾਰਟ ਕਰਦੀ ਆ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਟਿੰਡਰ ਦੇ ਉੱਤੇ ਕੁਝ ਦਿਨ ਪਹਿਲੋਂ ਹੀ ਜੈਸੀ ਨੇ ਤੇ ਗਰੇਸ ਨੇ ਗੱਲ ਕਰਨੀ ਸਟਾਰਟ ਕੀਤੀ ਸੀ। ਦੋ ਦਿਨ ਪਹਿਲੋਂ ਤੱਕ ਕਈ ਗਾਇਬ ਹੋਣ ਦੇ, ਜੈਸੀ ਗਰੇਸ ਨੂੰ ਮਨਾਉਣ ਦੀ ਟਰਾਈ ਕਰਨ ਡਿਆ

03:29

Speaker A

ਸੀ। ਮਿਲਣ ਦੇ ਲਈ ਪਹਿਲੋਂ ਉਹਨੇ ਕੋਈ ਇੰਟਰਸਟ ਨਹੀਂ ਦਿਖਾਇਆ ਗ੍ਰੇਸ ਨੇ ਜੈਸੀ ਦੇ ਵਿੱਚ, ਪਰ ਜਦ ਉਹਨੇ ਵਾਰ-ਬਾਰ ਅਪਰੋਚ ਕੀਤਾ, ਤਾਂ ਇਹ ਡ੍ਰਿੰਕਸ ਦੇ ਲਈ ਮਿਲਣ ਦੇ ਲਈ ਤਿਆਰ ਹੋ ਗਈ। ਉਹਨੂੰ ਜੈਸੀ ਉਹ ਆਖਰੀ ਇਨਸਾਨ ਸੀ ਜਿਹਨੂੰ ਗਰੇਸ ਮਿਲੀ ਸੀਗੀ।

03:39

Speaker A

ਲਾਸਟ ਟਾਈਮ ਤੇ ਪੁਲਿਸ ਜੈਸੀ ਨੂੰ ਨੋਰਮਲ ਕੋਸਚਨਿੰਗ ਦੇ ਲਈ ਪੁਲਿਸ ਸਟੇਸ਼ਨ ਸੱਦਦੀ ਆ। ਜੈਸੀ ਉੱਥੇ ਆਉਂਦਾ ਆ ਤੇ ਆ ਕੇ ਕਹਿੰਦਾ ਵਾ ਕਿ ਹਾਂ ਅਸੀਂ ਟਿੰਡਰ ਦੇ ਉੱਤੇ ਮਿਲੇ ਸੀਗੇ। ਪੁਲਿਸ ਵਾਲੇ ਪੁੱਛਦੇ ਆ ਕਿ ਇਹ ਜਗ੍ਹਾ ਕਿਹਨੇ ਚੂਜ ਕੀਤੀ ਸੀ

03:49

Speaker A

ਮਿਲਣ ਦੇ ਲਈ। ਜੈਸੀ ਕਹਿੰਦਾ ਕਿ ਮੈਂ ਚੂਜ ਕੀਤੀ ਸੀਗੀ ਕਿਉਂਕਿ ਕੈਟ ਫਿਸ਼ਿੰਗ ਤੋਂ ਡਰ ਲੱਗਦਾ ਮੈਨੂੰ। ਕੈਟ ਫਿਸ਼ਿੰਗ ਹੁੰਦੀ ਹੈ ਜਦੋਂ ਪ੍ਰੋਫਾਈਲ ਪਿਕਚਰ ਕਿਸੇ ਹੋਰ ਦੀ ਕੁੜੀਆਂ ਨੇ ਲਾਈ ਹੁੰਦੀ ਆ ਤੇ ਕਈ ਵਾਰੀ ਮੂਹਰੇ ਮੁੰਡਾ ਮਿਲਣ ਦੇ ਲਈ ਚਲ

03:59

Speaker A

ਜਾਂਦਾ ਜਾਂ ਕੋਈ ਹੋਰ ਕੁੜੀ ਮਿਲਣ ਦੇ ਲਈ ਚਲ ਜਾਂਦੀ ਹੈ। ਉਹਨੇ ਕਿਹਾ ਇਸ ਲਈ ਮੈਂ ਪਬਲਿਕ ਪਲੇਸ ਚੁਣੀ ਸੀਗੀ ਮਿਲਣ ਦੇ ਲਈ। ਉਦੋਂ ਅਗਾਂਹ ਜੈਸੀ ਨੇ ਦੱਸਿਆ ਕਿ ਸਾਡੀ ਡੇਟ ਬਹੁਤ ਵਧੀਆ ਗਈ। ਅਸੀਂ ਸੋਹਣਾ ਟਾਈਮ ਸਪੈਂਡ ਕੀਤਾ ਤੇ ਸਾੜੇ ਪੌਣੇ ਦੇ

04:09

Speaker A

ਕਰੀਬ ਅਸੀਂ ਲਾਸਟ ਹਗਸ ਐਂਡ ਕਿਸਤੀਆਂ ਤੇ। ਉਸਤੋਂ ਬਾਅਦ ਉਹ ਆਪਣੇ ਰਾਹ ਚਲੇ ਗਈ। ਤੇ ਮੈਂ ਆਪਣੇ ਫਿਰ ਮੈਂ ਅਖਬਾਰ ਦੇ ਵਿੱਚ ਗਿਆ। ਅੱਠ ਤੋਂ 10 ਬੀਅਰਸ ਪੀਤੀਆਂ, ਜਿੰਨਾ ਟਾਈਮ ਮੈਂ ਬਲੈਕ ਆਊਟ ਨਹੀਂ ਹੋ ਗਿਆ। ਅਗਲੇ ਦਿਨ ਕਹਿੰਦਾ ਮੈਂ ਗਰੇਸ ਨੂੰ ਫੋਨ

04:20

Speaker A

ਮੈਸੇਜ ਕਰਨ ਦੀ ਟਰਾਈ ਕੀਤੀ ਪੁੱਛਣ ਦੇ ਲਈ ਕਿ ਉਹ ਠੀਕ-ਠਾਕ ਪਹੁੰਚ ਗਈ ਸੀ ਕਿ ਨਹੀਂ, ਬਟ ਉਨੇ ਟਾਈਮ ਤੱਕ ਉਹਨੇ ਮੈਨੂੰ ਅਨਮੈਚਡ ਕਰਤਾ ਤਾ ਹੋਇਆ ਸੀ। ਇਸ ਲਈ ਮੈਂ ਉਹਨੂੰ ਰੀਚ ਆਊਟ ਨਹੀਂ ਕਰ ਪਾਇਆ। ਪੁਲਿਸ ਵਾਲੇ ਮੌਕੇ ਤੇ ਤਾਂ ਜੈਸੀ ਨੂੰ ਜਾਣ ਦਿੰਦੇ ਆ, ਪਰ

04:32

Speaker A

ਸੀਸੀਟੀਵੀ ਕੈਮਰਾਜ ਨੂੰ ਚੈੱਕ ਕਰਨ ਦਾ ਦੌਰ ਹਜੇ ਸਟਾਰਟ ਹੀ ਹੋਇਆ ਸੀ। ਜਦ ਪੁਲਿਸ ਵਾਲੇ ਹੋਰ ਕੈਮਰਾਜ ਦੀ ਫੁਟੇਜ ਚੈੱਕ ਕਰਦੇ ਆ, ਤਾਂ ਉਹ ਪਾਉਂਦੇ ਆ ਜੈਸੀ ਤੇ ਗਰੇਸ ਦੋਨੇ ਜਣੇ ਆਪੋ ਆਪਣੇ ਰਸਤੇ ਨਹੀਂ ਸੀਗੇ। ਸਿਟੀ ਲਾਈਫ ਹੋਟਲ, ਜਿੱਥੇ

04:44

Speaker A

ਜੈਸੀ ਕੈਮਸਨ ਟੈਂਪਰਰੀ ਤੌਰ ਦੇ ਉੱਤੇ ਰਹਿ ਰਿਹਾ ਸੀ, ਉੱਥੇ ਬਾਹਾਂ ਚ ਬਾਂਹ ਪਾ ਕੇ ਐਲੀਵੇਟਰ ਦੇ ਵਿੱਚ ਚੜਦੇ ਆ। ਥਰਡ ਫਲੋਰ ਦੇ ਉੱਤੇ ਜੈਸੀ ਦੇ ਰੂਮ ਦੇ ਵਿੱਚ ਜਾਂਦੇ ਆ। ਤੇ ਅਗਲੇ ਦਿਨ ਸਿਰਫ ਜੈਸੀ ਨੂੰ ਬਾਹਰ ਆਉਂਦੇ ਦੇਖਿਆ ਗਿਆ। ਗਰੇਸ ਕਦੇ ਉਸ ਰੂਮ

04:55

Speaker A

ਦੇ ਵਿੱਚੋਂ ਚੋਂ ਬਾਹਰ ਹੀ ਨਹੀਂ ਆਈ। ਇਹਦੇ ਨਾਲ ਨਾਲ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਜੈਸੀ ਇੱਕ ਪੈਥੋਲੋਜੀਕਲ ਲਾਇਰ ਆ। ਉਹ ਕਦੇ ਤਾਂ ਇਹ ਝੂਠ ਬੋਲਦਾ ਸੀ ਕਿ ਨਿਊਜ਼ੀਲੈਂਡ ਦੀ ਰਗਬੀ ਟੀਮ ਦਾ ਜਿਹੜਾ ਟੋਪ ਪਲੇਅਰ ਆ ਉਹਦਾ ਫਸਟ ਕਜ਼ਨ ਆ। ਕਦੇ

05:06

Speaker A

ਸਿਮਤੀ ਲੈਂਡ ਦੇ ਲਈ ਕਿਸੇ ਕੋਲ ਝੂਠ ਬੋਲਦਾ ਸੀ ਕਿ ਉਹਨੂੰ ਕੈਂਸਰ ਆ ਤੇ ਉਹਦੇ ਕੋਲ ਬਹੁਤ ਥੋੜੇ ਦਿਨ ਬਚੇ ਆ। ਕਦੇ ਉਹ ਆਪਣੇ ਲੈਂਡਲੋਰਡ ਨੂੰ ਕਹਿੰਦਾ ਸੀ ਕਿ ਬਲੂ ਸੋਕਸ ਨਾਮ ਦੀ ਜਿਹੜੀ ਸੋਫਟ ਬਾਲ ਟੀਮ ਆ, ਉੱਥੇ ਉਹਦੀ ਰਿਕਰੂਟਮੈਂਟ ਹੋ ਗਈ ਆ

05:17

Speaker A

ਤੇ ਉਹ ਸਿਰਫ ਆਪਣੀ ਪੇਮੈਂਟ ਦੀ ਵੇਟ ਕਰਨ ਡਿਆ ਆ, ਜਿਹੜੀ ਉਹਨੂੰ ਐਜ਼ ਐਨ ਐਗਰੀਮੈਂਟ ਸਾਈਨ ਕਰਨ ਤੇ ਮਿਲਣੀ ਆ। ਤੇ ਜਦ ਅੱਠ ਵੀਕਾਂ ਬਾਅਦ ਵੀ ਉਹਨੇ ਰੈਂਟ ਨਹੀਂ ਦਿੱਤਾ ਲੈਂਡਲੋਡ ਦਾ, ਤੇ ਲੈਂਡਲੋਰਡ ਨੇ ਸਿੱਧਾ ਬਲੂ ਸੋਕਸ ਆਫਿਸ ਫੋਨ ਕਰ ਲਿਆ, ਤਾਂ

05:28

Speaker A

ਉਹਨਾਂ ਨੂੰ ਪਤਾ ਲੱਗਾ ਕਿ ਉਹ ਕਿਸੇ ਜੈਸੀ ਕੈਮਸਨ ਨੂੰ ਜਾਣਦੇ ਵੀ ਨਹੀਂ ਗਏ। ਤਾਂ ਉਹਦੇ ਲੈਂਡਲੋਰਡ ਨੇ ਵੀ ਉਹਨੂੰ ਘਰੋਂ ਕੱਢ ਤਾ ਸੀ। ਐਵੇਂ ਹੀ ਉਹਨੇ ਇਹਨਾਂ ਝੂਠਾਂ ਦੇ ਕਰਕੇ ਆਪਣੀ ਜੋਬ ਵੀ ਗਵਾਈ। ਤੇ ਦੂਸਰੇ ਪਾਸੇ ਗਰੇਸ ਜਦੋਂ ਉਹ ਇਹਦੇ ਨਾਲ ਡੇਟ ਤੇ

05:38

Speaker A

ਗਈ ਸੀ, ਤਾਂ ਉਹ ਆਪਣੀ ਇੱਕ ਫਰੈਂਡ ਸਮੀਨਾ ਨੂੰ ਮੈਸੇਜ ਕਰਨ ਡਈ ਸੀ ਕਿ ਅਸੀਂ ਰਾਈਟ ਵੇ ਕਲਿੱਕ ਹੋਏ ਆਂ। ਇਹ ਇੱਕ ਆਇਲ ਕੰਪਨੀ ਦੇ ਵਿੱਚ ਮੈਨੇਜਰ ਆ, ਹੋਟਲ ਦੇ ਵਿੱਚ ਰਹਿੰਦਾ ਆ ਪਰਮਾਨੈਂਟ ਤੌਰ ਦੇ ਉੱਤੇ। ਉਹ ਬਹੁਤ ਖੁਸ਼ ਸੀ, ਜਿੰਨੇ ਵੀ ਝੂਠ ਜੈਸੀ ਨੇ

05:50

Speaker A

ਉਤੋਂ ਬੋਲੇ ਸੀਗੇ। ਹੁਣ ਪੁਲਿਸ ਵਾਲੇ ਨਾਲ ਦੀ ਨਾਲ ਹੋਰ ਸਬੂਤ ਇਕੱਠੇ ਕਰਨਾ ਸਟਾਰਟ ਕਰਦੇ ਆ। ਉਹ ਪਾਉਂਦੇ ਆ ਕਿ ਦੋ ਤਰੀਕ ਨੂੰ ਜੈਸੀ ਸੀ ਇੱਕ ਲੋਕਲ ਹਾਰਡਵੇਅਰ ਸਟੋਰ ਤੇ ਜਾਂਦਾ ਆ ਤੇ ਉੱਥੋਂ ਇੱਕ ਸੂਟਕੇਸ ਬਾਏ ਕਰਕੇ ਲਿਆਉਂਦਾ ਆ। ਗਰੇਸ ਹਜੇ ਵੀ

06:00

Speaker A

ਰੂਮ ਦੇ ਵਿੱਚ ਹੀ ਸੀ। ਉਸਤੋਂ ਬਾਅਦ ਇਹ ਆਪ ਰੈਡੀ ਹੁੰਦਾ ਆ ਤੇ ਔਕਲੈਂਡ ਦੇ ਸਬਰਵਸ ਦੇ ਵਿੱਚ, ਜਿੱਥੇ ਰਹਿ ਰਿਹਾ ਸੀ, ਉਤੋਂ ਬਿਲਕੁਲ ਉਲਟੀ ਸਾਈਡ ਦੇ ਉੱਤੇ ਇੱਕ ਹੋਰ ਕੁੜੀ ਨੂੰ ਡੇਟ ਦੇ ਉੱਤੇ ਮਿਲਣ ਜਾਂਦਾ ਵਾ। ਬਟ ਉਸ ਕੁੜੀ ਨੇ ਬਾਅਦ ਵਿੱਚ ਦੱਸਿਆ

06:11

Speaker A

ਕਿ ਉਹਨੂੰ ਇਹਦਾ ਬਿਹੇਵੀਅਰ ਬੜਾ ਵੇੜ ਲੱਗਾ ਤੇ ਉਹ ਵਿੱਚ ਵਿਚਾਲੇ ਹੀ ਡੇਟ ਛੱਡ ਕੇ ਚਲ ਗਈ ਸੀ। ਖੈਰ, ਦਸੰਬਰ ਤਿੰਨ ਨੂੰ ਜੈਸੀ ਇੱਕ ਟਰੋਲੀ ਦੇ ਉੱਤੇ ਉਹ ਸੂਟਕੇਸ ਰੱਖ ਕੇ ਬਾਹਰ ਲੈ ਕੇ ਆਉਂਦਾ ਵਾ। ਟਾ ਦੀ ਉਹਨੇ ਇੱਕ ਹੈਬੈਕ ਗੱਡੀ ਰੈਂਟ ਦੇ

06:22

Speaker A

ਉੱਤੇ ਲੈ ਲਈ ਸੀਗੀ। ਉਹਦੇ ਵਿੱਚ ਉਹ ਸੂਟਕੇਸ ਰੱਖ ਰੱਖਦਾ ਆ, ਰਸਤੇ ਦੇ ਵਿੱਚੋਂ ਇੱਕ ਸ਼ਬਲ ਲੈਂਦਾ ਆ ਤੇ ਬਾਹਰ ਸ਼ਹਿਰ ਤੋਂ ਜਾ ਕੇ ਇੱਕ ਝਾੜੀਆਂ ਦੇ ਵਿੱਚ ਗਰੇਵ ਡਰੱਗ ਕਰਕੇ ਇੱਕ ਟੋਆ ਪੱਟ ਕੇ ਉਹ ਵਾਲਾ ਸੂਟਕੇਸ ਉਸ ਟੋਏ ਦੇ ਵਿੱਚ ਦਫਨ ਕਰਿਆ

06:34

Speaker A

ਆਉਂਦਾ ਵਾ। ਸ਼ਹਿਰ ਦੇ ਵੱਖੋ ਵੱਖਰੇ ਕੂੜੇਦਾਨਾਂ ਦੇ ਵਿੱਚ ਗਰੇਸ ਦੀਆਂ ਵੱਖੋ ਵੱਖਰੀਆਂ ਪੋਜੈਸ਼ਨਸ, ਉਹਦੇ ਕੱਪੜੇ, ਉਹਦੇ ਜੁੱਤੇ, ਉਹਦੇ ਫੋਨ ਸਾਰਾ ਕੁਝ ਸਿੱਟ ਦਿੰਦਾ ਆ। ਜਿਹੜੀ ਗੱਡੀ ਇਹਨੇ ਰੈਂਟ ਤੇ ਲਈ ਸੀਗੀ, ਉਹ ਪਾਵਰ ਵਾਸ਼ ਕਰਾਉਂਦਾ ਆ ਤੇ ਉਹਨੂੰ ਜਿੱਥੋਂ ਉਹਨੇ ਰੈਂਟ ਲਈ ਸੀਗੀ ਉਸ ਜਗ੍ਹਾ

06:46

Speaker A

ਦੇ ਉੱਤੇ ਵਾਪਸ ਕਰਿਆ ਆਉਂਦਾ ਵਾ। ਜੈਸੀ ਹੁਣ ਟੈਨਸ਼ਨ ਫ੍ਰੀ ਸੀ। ਉਹਨੂੰ ਲੱਗਦਾ ਸੀਗਾ ਕਿ ਉਹਨੇ ਸਾਰੇ ਸਬੂਤ ਖਤਮ ਕਰਤੇ ਆ, ਬਟ ਪੁਲਿਸ ਵਾਲੇ ਉਹਦੇ ਤੱਕ ਪਹੁੰਚਣ ਵਾਲੇ ਸੀ। 8 ਤਰੀਕ ਨੂੰ ਪੁਲਿਸ ਵਾਲੇ ਸਿਟੀ ਲਾਈਫ ਹੋਟਲ ਦੇ ਵਿੱਚ ਜਾਂਦੇ ਆ ਤੇ

06:56

Speaker A

ਜਿਸ ਟਾਈਮ ਦੇ ਉੱਤੇ ਪੁਲਿਸ ਵਾਲੇ ਇਹਨੂੰ ਫੜਨ ਸਿਟੀ ਲਾਈਫ ਹੋਟਲ ਗਏ, ਉਸੇ ਟਾਈਮ ਦੇ ਉੱਤੇ ਇਹ ਐਂਟਰ ਕਰਨ ਡਿਆ ਸੀ। ਇਹ ਪੁਲਿਸ ਵਾਲਿਆਂ ਨੂੰ ਦੇਖਦਾ ਆ ਤੇ ਯੂ ਟਰਨ ਮਾਰ ਕੇ ਵਾਪਸ ਜਾਣਾ ਸਟਾਰਟ ਕਰਦਾ ਆ, ਬਟ ਪੁਲਿਸ ਵਾਲੇ ਥੋੜੇ ਫੀਟ ਦੂਰ ਜਾ ਕੇ

07:06

Speaker A

ਇਹਨੂੰ ਫੜ ਲੈਂਦੇ ਆ। ਉਹ ਇਹਨੂੰ ਜਾ ਕੇ ਪੁੱਛਦੇ

07:19

Speaker A

ਮੈਨੂੰ ਕਹਿਣ ਲੱਗੀ ਕਿ ਫਿਫਟੀ ਸ਼ੇਡਸ ਆਫ ਗਰੇ ਦੇ ਵਿੱਚ ਜੋ ਇੱਕ ਮੁੰਡਾ ਕੁੜੀ ਕਰਦੇ ਆ ਮੈਂ ਤੇਰੇ ਨਾਲ ਉਹ ਸਾਰਾ ਕੁਛ ਕੁਛ ਕਰਨਾ ਚਾਹੁੰਦੀ ਹ ਅੱਗੇ ਦੀ ਅੱਗੇ ਉਹ ਕਹਿਣ ਲੱਗਾ ਕਿ ਉਹ ਮੈਨੂੰ ਕਹਿੰਦੀ ਸੀ ਕਿ ਮੇਰੇ ਨਾਲ ਵਾਇਲੈਂਸ ਕਰ ਸਰੀਰਕ ਸੰਬੰਧ

07:29

Speaker A

ਬਣਾਉਂਦੇ ਹੋਏ ਜੈਸੀ ਅੱਗੇ ਕਹਿੰਦਾ ਕਿ ਅਸੀਂ ਦੋਨੇ ਸ਼ਾਵਰ ਦੇ ਵਿੱਚ ਗਏ ਤੇ ਮੇਰੀ ਸ਼ਾਵਰ ਦੇ ਵਿੱਚ ਜਾ ਕੇ ਅੱਖ ਲੱਗ ਗਈ ਉਸਤੋਂ ਬਾਅਦ ਮੈਂ ਥੋੜੇ ਟਾਈਮ ਬਾਅਦ ਬਾਹਰ ਆਇਆ ਤੇ ਬਾਹਰ ਰੂਮ ਦੇ ਵਿੱਚ ਹਨੇਰਾ ਸੀ ਮੈਨੂੰ ਲੱਗਾ ਕਿ ਗਰੇਸ ਚਲੇ ਗਈ

07:40

Speaker A

ਆ ਆਪਣੇ ਹੋਸਟਲ ਦੇ ਵਿੱਚ ਪਰ ਜਦੋਂ ਮੈਂ ਅਗਲੇ ਸਵੇਰ ਉੱਠਿਆ ਤਾਂ ਜੇਸ ਦੀ ਬੋਡੀ ਫਰਸ਼ ਦੇ ਉੱਤੇ ਪਈ ਸੀ ਮੈਨੂੰ ਨਹੀਂ ਪਤਾ ਕਿ ਉਹ ਕਿਵੇਂ ਮਰ ਗਈ ਮੈਂ ਪੈਨਿਕ ਹੋ ਗਿਆ ਮੈਂ ਆਪਣੀ ਸਾਰੀ ਜ਼ਿੰਦਗੀ ਜੇਲ ਚ ਨਹੀਂ ਸੀ ਕੱਟਣਾ ਚਾਹੁੰਦਾ ਮੈਨੂੰ ਜੋ ਸਹੀ

07:50

Speaker A

ਲੱਗਾ ਮੈਂ ਉਹ ਕੀਤਾ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਕਿ ਸਾਨੂੰ ਬੋਡੀ ਦਿਖਾ ਉਹਦੀ ਕਿੱਥੇ ਆ ਜੈਸੀ ਨਾਲ ਜਾਂਦਾ ਆ ਤੇ ਉਹ ਗਰੇਸ ਦੀ ਬੋਡੀ ਰਿਕਵਰ ਕਰਦੇ ਆ ਜਿੱਥੇ ਉਹਨੇ ਦਫਨ ਕੀਤੀ ਸੀ। ਹੁਣ ਇਹ ਜਿਹੜਾ ਕੇਸ ਸੀਗਾ ਇਹ ਨਿਊਜ਼ੀਲੈਂਡ 'ਚ ਬਹੁਤ

08:02

Speaker A

ਵੱਡਾ ਹੋ ਗਿਆ ਸੀ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਮੌਕੇ ਦੇ ਸੀਗੇ ਜਿਹੜੇ ਉਹਨਾਂ ਨੇ ਲਾਈਵ ਟੈਲੀਵਿਜ਼ਨ ਦੇ ਉੱਤੇ ਗ੍ਰੇਸ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਵੰਬਰ 2019 ਦੇ ਵਿੱਚ ਟਰਾਇਲ ਸਟਾਰਟ ਹੁੰਦਾ ਆ ਤੇ ਜਿਹੜੀ ਡੀਫੈਂਸ ਸੀਗੀ ਜੈਸੇ ਵੱਲੋਂ ਉਹਨਾਂ ਦੇ ਕੋਲ ਇੱਕੋ ਹੀ ਹੁਕਮ

08:14

Speaker A

ਦਾਇਕਾ ਸੀ। ਜੈਸੇ ਦੀ ਡਿਫੈਂਸ ਕਹਿੰਦੀ ਆ ਕਿ ਇਹ ਕੋਈ ਪ੍ਰੀ ਮੈਡੀਟੇਟਿਡ ਮਰਡਰ ਨਹੀਂ ਸੀਗਾ ਸਗੋਂ ਰਫ ਸੈਕਸ ਕਰਨ ਡਹੇ ਸੀਗੇ ਦੋਨੇ ਜਣੇ ਉਹਦੇ ਨਤੀਜੇ ਵਜੋਂ ਗਰੇਸ ਦੀ ਮੌਤ ਹੋ ਗਈ ਪ੍ਰੋਸੀਕਿਊਟਰ ਨੇ ਅਡੋਪਸੀ ਦੀ ਰਿਪੋਰਟ ਦਿਖਾਈ ਜਦੋਂ ਤਾਂ ਉਹਦੇ

08:26

Speaker A

ਵਿੱਚ ਉਹਨਾਂ ਨੇ ਕਿਹਾ ਕਿ ਪੰਜ ਤੋਂ 10 ਮਿੰਟ ਤੱਕ ਗ੍ਰੇਸ ਦਾ ਗਲਾ ਘੁੱਟਿਆ ਗਿਆ ਸੀ। ਉਹਨਾਂ ਨੇ ਦੱਸਿਆ ਕਿ ਕੋਈ ਜਣਾ ਵੀ ਇੰਨਾ ਨਹੀਂ ਖੁੱਭ ਸਕਦਾ ਸਰੀਰਕ ਸੰਬੰਧ ਬਣਾਉਂਦੇ ਹੋਏ ਕਿ ਉਹਨੂੰ ਪਤਾ ਹੀ ਨਾ ਲੱਗੇ ਕਿ 10 ਮਿੰਟ ਤੋਂ ਮੈਂ ਕਿਸੇ ਦਾ ਸਾਹ

08:37

Speaker A

ਰੋਕ ਕੇ ਰੱਖਿਆ ਆ ਤੇ ਉਹਦਾ ਕੀ ਹਾਲ ਹੋਊਗਾ ਹੁਣ ਪੰਜ ਘੰਟੇ ਜੂਰੀ ਲੈਂਦੀ ਆ ਸਿਰਫ ਤੇ ਲਾਈਫ ਇਮਪਰੀਜ਼ਨਮੈਂਟ ਦੀ ਸਜ਼ਾ ਦਿੱਤੀ ਜਾਂਦੀ ਆ ਜੈਸੀ ਕੈਮਸਨ ਨੂੰ 17 ਸਾਲ ਉਹ ਪਰੋਲ ਦੇ ਲਈ ਵੀ ਅਪਲਾਈ ਨਹੀਂ ਕਰ ਸਕਦਾ। ਹੁਣ ਜਦੋਂ ਇਹ ਕੇਸ ਚੱਲਣ ਰਿਹਾ

08:49

Speaker A

ਸੀਗਾ ਤਾਂ ਮੀਡੀਆ ਦੇ ਉੱਤੇ ਜੈਸੀ ਕੈਮਸਨ ਦੀਆਂ ਫੋਟੋਜ਼ ਪਾਈਆਂ ਗਈਆਂ ਸੀਗੀਆਂ। ਅਲੱਗ-ਅਲੱਗ ਟੀਵੀ ਚੈਨਲਸ ਵੱਲੋਂ ਬਟ ਉਹਦਾ ਫੇਸ ਬਲਰ ਕੀਤਾ ਹੋਇਆ ਸੀ ਪਰ ਉਹਦਾ ਫੇਸ ਬਲਰ ਹੋਣ ਦੇ ਬਾਵਜੂਦ ਵੀ ਦੋ ਹੋਰ ਕੁੜੀਆਂ ਅੱਗੇ ਆਈਆਂ ਜਿਨ੍ਹਾਂ ਨੇ ਜੈਸੀ ਨੂੰ

09:00

Speaker A

ਪਛਾਣ ਲਿਆ ਸੀ ਤੇ ਹਿੰਮਤ ਕਰਕੇ ਇਹਦੇ ਖਿਲਾਫ ਰਿਪੋਰਟ ਕੀਤੀ। ਪਹਿਲੀ ਕੁੜੀ ਨਿਊਜ਼ੀਲੈਂਡ ਦੀ ਸੀ ਉਹਨੇ ਫਾਈਲ ਕੀਤਾ ਕਿ ਇਹਨੇ ਮੇਰੇ ਨਾਲ ਸੈਕਸ਼ੁਅਲ ਅਸੋਲਟ ਕੀਤਾ ਆ ਤੇ ਮੈਨੂੰ ਵੈਪਨ ਦੇ ਨਾਲ ਕੁੱਟਿਆ ਮਾਰਿਆ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ

09:12

Speaker A

10ਹਜ ਤੋਂ ਵੱਧ ਡਾਲਰ ਮੇਰੇ ਤੋਂ ਲੁੱਟੇ ਆ। ਦੂਸਰੀ ਜਿਹੜੀ ਕੁੜੀ ਸੀਗੀ ਉਹ ਇੱਕ ਗ੍ਰੇਸ ਵਾਂਗੂ ਬ੍ਰਿਟਿਸ਼ ਟਿਊਰਿਸਟ ਸੀਗੀ ਉਹਦੇ ਨਾਲ ਵੀ ਸੈਕਸੁਅਲ ਅਸੋਲਟ ਕਰਨ ਦੇ ਚਾਰਜਸ ਸੀਗੇ ਜੈਸੀ ਦੇ ਉੱਤੇ ਦੋਨੇ ਚਾਰਜਸ ਸਿੱਧ ਹੁੰਦੇ ਆ ਤੇ ਇੱਕ ਕੇਸ ਦੇ

09:24

Speaker A

ਵਿੱਚ ਜੈਸੀ ਨੂੰ ਸਾਢੇ ਸੱਤ ਸਾਲ ਤੇ ਦੂਸਰੇ ਦੇ ਵਿੱਚ ਸਾਢੇ ਤਿੰਨ ਸਾਲ ਦੀ ਐਕਸਟਰਾ ਸਜ਼ਾ ਹੁੰਦੀ ਆ ਲਾਈਫ ਇਮਪਰੀਜਨਮੈਂਟ ਪਲਸ 11 ਸਾਲ ਹੋਰ ਇਹ ਸੀਗੀ ਕਹਾਣੀ ਗਰੇਸ ਮਲੈਨੀ ਦੀ ਜੋ ਕਿ ਦੁਨੀਆ ਦੇਖਣਾ ਚਾਹੁੰਦੀ ਸੀ ਪਰ ਉਹਦਾ ਟਾਕਰਾ ਇੱਕ ਹੈਵਾਨ

09:36

Speaker A

ਦੇ ਨਾਲ ਹੋ ਗਿਆ ਜਿਹਨੇ ਉਹਦੀ ਦੁਨੀਆ ਖਤਮ ਕਰਤੀ

Topics: ਗਰੇਸ ਮਿਲਾਨੀ ਨਿਊਜ਼ੀਲੈਂਡ ਪੁਲਿਸ ਜੈਸੀ ਕੈਮਸਨ ਟਿੰਡਰ ਡੇਟ ਬੈਕਪੈਕਿੰਗ ਸੀਸੀਟੀਵੀ ਫੁਟੇਜ ਲਾਈਫ ਇਮਪ੍ਰਿਜਨਮੈਂਟ ਕ੍ਰਾਈਮ ਸਟੋਰੀ ਪ੍ਰਾਈਵੇਟ ਇਨਵੈਸਟਿਗੇਸ਼ਨ ਪੰਜਾਬੀ ਕਹਾਣੀ


---
This is the markdown twin of https://sozai.app/transcript/grace-millane-story-timeline-uncovered/ — the same content, without the markup.
Published by SozAI (https://sozai.app). Reuse and quotation are allowed with attribution and a link back.
Machine-readable index: https://sozai.app/llms.txt · data API: https://sozai.app/api/
